ਸੀਨੀਅਰ ਸਿਟੀਜਨਜ ਨੂੰ ਮਿਲਦੀਆਂ ਸਹੂਲਤਾਂ ਦੀ ਸਮੀਖਿਆ

ਹੁੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਪ੍ਰਸ਼ਾਸਨ ਵਲੋਂ ਸੀਨੀਅਰ ਸਿਟੀਜਨਜ ਨੂੰ ਮਿਲਦੀਆਂ ਸਹੂਲਤਾਂ ਦੀ ਸਮੀਖਿਆ ਅਤੇ ਸਰਕਾਰੀ ਦਫ਼ਤਰਾਂ ਖਾਸਕਰ ਬੈਂਕਾਂ ਵਿੱਚ ਜੇਕਰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸਦੇ ਹੱਲ ਲਈ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ ।ਸਥਾਨਕ ਜਿਲਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਸਾਲ 2021-22 ਦੀ ਦੂਸਰੀ ਤਿਮਾਹੀ ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਕ੍ਰਿਪਾਲਵੀਰ ਸ਼ਿੰਘ  ਨੇ ਵੱਖ-ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀਆਂ ਅਤੇ ਬੈਂਕਾਂ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਕਿਸੇ ਵੀ ਸੀਨੀਅਰ ਸਿਟੀਜਨ ਨੂੰ ਉਨ੍ਹਾਂ ਦੇ ਕੰਮਾਂ ਲਈ ਦਫ਼ਤਰਾਂ ਵਿਚ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜਨਜ ਸਾਡੇ ਸਮਾਜ ਦਾ ਬਹੁਤ ਹੀ ਮਹੱਤਵਪੂਰਨ ਅੰਗ ਹਨ ਜਿਨ੍ਹਾਂ ਦੇ ਕੰਮਾਂ ਨੂੰ ਤਰਜੀਹ ਦੇ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ।

Advertisements

ਮੀਟਿੰਗ ਦੌਰਾਨ ਉਨ੍ਹਾਂ ਨੇ ਵੱਖ-ਵੱਖ ਬੈਂਕ ਮਨੇਜਰਾਂ ਅਤੇ ਲੀਡ ਜਿਲਾ ਮੈਨੇਜਰ ਨਾਲ ਵੀ ਸੀਨੀਅਰ ਸਿਟੀਜਨਜ ਵੱਲੋਂ ਪਿਛਲੀ ਮੀਟਿੰਗ ਵਿੱਚ ਰੱਖੇ ਮਾਮਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਸੀਨੀਅਰ ਸਿਟੀਜਨਜ ਨੂੰ ਕਿਸੇ ਦਫਤਰ ਜਾਂ ਬੈਂਕ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜਿਲਾ ਸਮਾਜਿਕ ਸੁਰੱਖਿਆ ਅਫਸਰ ਮੁਕੇਸ਼ ਗੌਤਮ, ਰਿਟਾਇਰਡ ਪੀ ਸੀ ਐਸ ਅਧਿਕਾਰੀ ਸੁਰਜੀਤ ਸਿੰਘ, ਸੀਨੀਅਰ ਸਿਟੀਜਨਜ ਕੌਂਸਲ ਹੁਸ਼ਿਆਰਪੁਰ ਦੇ ਸਰਪ੍ਰਸਤ ਡਾ. ਸੁਨੀਲ ਆਹੀਰ, ਲੀਡ ਬੈਂਕ ਮੈਨੇਜਰ ਤਰਸੇਮ ਸਿੰਘ, ਇੰਸਪੈਕਟਰ ਨਰਿੰਦਰ ਕੁਮਾਰ, ਰਜਨੀ ਧੀਰ, ਜਰਨੈਲ ਸਿੰਘ ਧੀਰ, ਐਨ. ਐਨ. ਵਾਸੂਦੇਵ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here