ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ ਵੱਖ ਥਾਵਾਂ ਤੇ ਚੈਕਿੰਗ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ ਰਜਿੰਦਰ ਅਰੋੜਾ  ਦੇ ਦਿਸ਼ਾ ਨਿਰਦੇਸ਼ ਅਨੁਸਾਰ  ਡਾ ਹਰਵਿੰਦਰ ਕੌਰ ਡਾ ਯੁਵਰਾਜ ਨਾਰੰਗ ਡਾ ਰਾਕੇਸ਼ ਪਾਲ ਦੇ ਹੁਕਮਾਂ ਸਦਕਾ  ਅਸਿਸਟੈਂਟ ਮਲੇਰੀਆ ਅਫਸਰ  ਹਰਮੇਸ਼ ਚੰਦਰ ਦੀ ਅਗਵਾਈ ਹੇਠ  ਨਰਿੰਦਰ ਸ਼ਰਮਾ ਅਤੇ ਬਲੈਡਰ ਚੈਕਰ  ਦੀ ਟੀਮ ਵੱਲੋਂ ਵੱਖ ਵੱਖ ਦਫਤਰਾਂ, ਸਕੂਲਾਂ ਵਿਖੇ ਡੇਂਗੂ  ਸੋਰਸ ਚੈੱਕ ਕੀਤੇ ਗਏ।  ਇਸ ਦੌਰਾਨ ਨਰਿੰਦਰ ਸ਼ਰਮਾ ਦੀ ਟੀਮ ਨੇ ਮਾਲ ਰੋਡ ਤੇ ਸਥਿਤ ਘਰਾਂ ਦੀ,  ਜ਼ਿਲ੍ਹਾ ਸਪੋਰਟਸ ਦਫ਼ਤਰ, ਭੂਮੀ ਰੱਖਿਆ ਦਫਤਰ, ਬਾਲ ਨਿਕੇਤਨ ਸਕੂਲ,  ਗਲੋਬਲ ਅਲਟਰਾਸਾਊਂਡ ਅਫ਼ਸਰ ਕਲੋਨੀ  ਅਤੇ ਗੌਰਮਿੰਟ ਗਰਲਜ਼ ਸਕੂਲ ਜਾ ਕੇ ਡੇਂਗੂ ਦੇ ਲਾਰਵੇ ਦੀ ਭਾਲ ਕੀਤੀ ਗਈ।

Advertisements

ਇਸ ਮੌਕੇ ਗੌਰਮਿੰਟ ਗਰਲਜ਼ ਸਕੂਲ ਵਿਖੇ ਬਹੁਤ ਭਾਰੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ। ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਕੀ ਜ਼ਿਲ੍ਹਿਆਂ ਨਾਲੋਂ ਫਿਰੋਜ਼ਪੁਰ ਵਿਚ ਡੇਂਗੂ ਬੁਖਾਰ  ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਬਹੁਤ ਹੱਦ ਤਕ ਸਫ਼ਲ ਹੋਈਆਂ ਹਨ।  ਅਸਿਸਟੈਂਟ ਮਲੇਰੀਆ ਅਫ਼ਸਰ ਹਰਮੇਸ਼ ਚੰਦ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਵੱਲੋਂ ਲਗਾਤਾਰ ਸ਼ਹਿਰ ਵਿਚ ਡੇਂਗੂ ਦੇ ਲਾਰਵੇ ਦੀ ਭਾਲ ਕਰਕੇ ਨਸ਼ਟ ਕਰਵਾਇਆ ਜਾ ਰਿਹਾ ਹੈ  ਅਤੇ ਲੋਕਾਂ ਨੂੰ ਡੇਂਗੂ ਲਈ ਬੁਖਾਰ ਤੋਂ ਬਚਣ ਲਈ ਅਵੇਅਰ ਕੀਤਾ ਜਾ ਰਿਹਾ ਹੈ। 

ਇਸ ਮੌਕੇ ਡਾ ਹਰਵਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਕੋਈ ਵੀ ਆਪਣਾ ਟੈਸਟ  ਸਿਵਲ ਹਸਪਤਾਲ ਵਿਚ ਜਾ ਕੇ ਬਿਲਕੁਲ ਫ੍ਰੀ ਕਰਵਾ ਸਕਦਾ ਹੈ  ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਡੇਂਗੂ ਬੁਖਾਰ ਹੋ ਜਾਂਦਾ ਹੈ ਤਾਂ ਉਸ ਦਾ ਇਲਾਜ ਵੀ ਸਿਵਲ ਹਸਪਤਾਲ ਵਿਖੇ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ

LEAVE A REPLY

Please enter your comment!
Please enter your name here