ਮੇਅਰ ਨੇ ਗਾਂਧੀ ਜਯੰਤੀ ਦੇ ਸ਼ੁਭ ਅਵਸਰ ਤੇ ਸਵੱਛਤਾ ਮਿਸ਼ਨ ਤਹਿਤ ਗਿੱਲਾ, ਸੁੱਕਾ ਕੂੜਾ ਅਲੱਗ-ਅਲੱਗ ਰੱਖਣ ਦੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਅੱਜ ਗਾਂਧੀ ਜਯੰਤੀ ਦੇ ਮੌਕੇ ਤੇ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਸਵੱਛਤਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਅਹਿਮ ਉਪਰਾਲਾ ਕਰਦੇ ਹੋਏ ਸਵੱਛ ਭਾਰਤ ਮਿਸ਼ਨ ਤਹਿਤ ਸ਼ਿਰਾਜ ਥੇਟਰ ਹੁਸ਼ਿਆਰਪੁਰ ਵਿਖੇ ਅਜਾਦੀ ਦਾ ਅਮ੍ਰਿਤ ਮਹਾਂ ਉਤਸਵ ਮਨਾਇਆ ਗਿਆ ਜਿਸ ਦੌਰਾਨ ਸੁਰਿੰਦਰ ਕੁਮਾਰ, ਮੇਅਰ, ਪਰਵੀਨ ਲਤਾ ਸੈਣੀ, ਸੀਨੀਅਰ ਡਿਪਟੀ ਮੇਅਰ ਅਤੇ ਵੱਖ ਵੱਖ ਵਾਰਡਾਂ ਦੇ ਮਿਊਂਸਪਲ ਕੌਂਸਲਰਜ ਅਤੇ ਸਮੂਹ ਸਫਾਈ ਸੇਵਕਾਂ ਅਤੇ ਵੱਖ ਵੱਖ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਉਚੇਚੇ ਤੌਰ ਤੇ ਇਸ ਸਮਾਗਮ ਵਿਚ ਭਾਗ ਲਿਆ ਗਿਆ। ਅੱਜ ਦੇ ਇਸ ਸਮਾਰੋਹ ਮਨਾਉਣ ਦਾ ਮੁੱਖ ਮੰਤਵ ਸਭ ਤੋਂ ਪਹਿਲਾ ਜਿਨਾਂ ਸਫਾਈ ਸੇਵਕਾਂ ਅਤੇ ਮੁਲਾਜਮਾ ਵਲੋਂ ਫੀਲਡ ਵਿਚ ਫਰੰਟ ਲਾਈਨ ਵਾਰੀਅਰ ਦੇ ਤੌਰ ਤੇ ਦਿਨ ਰਾਤ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ ।

Advertisements

ਉਹਨਾਂ ਅਤੇ ਉਹਨਾਂ ਪਰਿਵਾਰਕ ਮੈਂਬਰਾ ਨੂੰ ਸੋਰਸ ਸੈਗਰੀਗੇਸ਼ਨ ਭਾਵ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਸਬੰਧੀ ਇਸ ਮੁਹਿੰਮ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨ ਸਬੰਧੀ ਜਾਗਰੂਕ ਕਰਨਾ ਸੀ ਇਸ ਤੋਂ ਇਲਾਵਾ ਮਿਊਂਸਪਲ ਕੌਂਸਲਰਜ ਵੀ ਇਸ ਸਮਾਗਮ ਵਿਚ ਉੱਚੇਚੇ ਤੌਰ ਤੇ ਸ਼ਾਮਿਲ ਹੋਏ ਕਿਉਂਜੋ ਉਹੋ ਸੋਰਸ ਸੈਗਰੀਗੇਸ਼ਨ ਬਾਰੇ ਵਿਸਤ੍ਰਿਤ ਜਾਣਕਾਰੀ ਲੈ ਕੇ ਆਪਣੇ ਵਾਰਡ ਦੇ ਨਾਗਰਿਕਾ ਨੂੰ ਇਸ ਸਬੰਧੀ ਜਾਗਰੂਕ ਕਰ ਸਕਣ।ਮੇਅਰ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਸ ਸਮਾਗਮ ਵਿਚ ਸ਼ਾਮਿਲ ਹੋਏ ਸਮੂਹ ਵਿਅਕਤੀਆਂ ਨੂੰ ਇਸ ਗਾਂਧੀ ਜਯੰਤੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆ ਦਿੱਤੀਆ ਗਈਆ।

ਉਹਨਾਂ ਨੇ ਸੋਰਸ ਸੈਗਰੀਗੇਸ਼ਨ ਦੀ ਜਾਣਕਾਰੀ ਵਿਚ ਵਾਧਾ ਕਰਦੇ ਹੋਏ ਸ਼ਹਿਰ ਵਾਸੀਆ ਨੂੰ ਆਪਣੇ ਘਰ ਤੋਂ ਹੀ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਅਪੀਲ ਕੀਤੀ ਤਾਂ ਜ਼ੋ ਕੂੜੇ ਦੀ ਵੱਧਦੀ ਤਾਦਾਦ ਨੂੰ ਘੱਟ ਕੀਤਾ ਜਾ ਸਕੇ। ਬਕਾਇਦਾ ਸਫਾਈ ਸੇਵਕਾਂ ਅਤੇ ਸ਼ਾਮਿਲ ਹੋਏ ਵਿਅਕਤੀਆ ਨੂੰ ਪ੍ਰੋਜੈਕਟਰ ਰਾਹੀ ਸੋਰਸ ਸੈਗਰੀਗੇਸ਼ਨ ਕਰਨ ਸਬੰਧੀ ਵੱਖ ਵੱਖ ਵਿਧੀਆ ਤੇ ਚਾਨਣਾ ਪਾਉਂਦੇ ਹੋਏ ਉਹਨਾਂ ਨੂੰ ਫਿਲਮ ਡਾਕੂਮੈਂਟਰੀ ਦਿਖਾਈ ਗਈ। ਇਹਨਾਂ ਵੀਡੀਓਜ ਰਾਹੀਂ ਉਹਨਾਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਸਬੰਧੀ ਫਾਇਦੇ ਦੱਸੇ ਗਏ। ਜਿਸ ਉਪਰੰਤ ਸਫਾਈ ਸੇਵਕਾਂ ਨੂੰ ਉਹਨਾਂ ਦੀ ਵਧੀਆ ਕਾਰਗੁਜਾਰੀ ਲਈ ਪ੍ਰਸ਼ੰਸਾ ਪੱਤਰ ਵੀ ਮੇਅਰ ਜੀ, ਸੀਨੀਅਰ ਡਿਪਟੀ ਮੇਅਰ ਅਤੇ ਸਮੂਹ ਮਿਊਂਸਪਲ ਕੌਂਸਲਰਜ ਵਲੋਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here