ਬੱਸਾਂ ਅਤੇ ਅੱਡਿਆਂ ਤੇ ਸਫ਼ਾਈ ਦਾ ਅਭਿਆਨ ਲਗਾਤਾਰ ਜਾਰੀ-ਐਮ ਡੀ ਪੀ.ਆਰ.ਟੀ.ਸੀ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਕੁਮਾਰ ਗੌਰਵ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾਂ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਜਾਰੀ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਦੇ ਪੀਆਰਟੀਸੀ ਅਤੇ ਪਨਬੱਸ ਅਧੀਨ ਆਉਂਦੇ ਬੱਸ ਸਟੈਂਡਜ਼ ਵਿੱਚ ਸਫਾਈ ਅਭਿਆਨ ਚਲਾਇਆ ਗਿਆ ਹੈ। ਇਸ ਸਫਾਈ ਅਭਿਆਨ ਦੌਰਾਨ ਪੀਆਰਟੀਸੀ ਦੇ ਮਾਣਯੋਗ ਮੈਨੇਜਿੰਗ ਡਾਇਰੈਕਟਰ ਭੁਪਿੰਦਰਪਾਲ ਸਿੰਘ ਵੱਲੋਂ ਕਪੂਰਥਲਾ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ, ਇਸ ਦੌਰਾਨ ਉਹਨਾਂ ਦੀ ਨਿਗਰਾਨੀ ਹੇਠ ਪੀਆਰਟੀਸੀ ਵਰਕਸ਼ਾਪ ਵਿੱਚ ਕੰਮ ਕਰਦੇ ਕਰਮਚਾਰੀਆਂ ਵੱਲੋਂ ਪੀਆਰਟੀਸੀ ਵਰਕਸ਼ਾਪ ਅਤੇ ਬੱਸ ਸਟੈਂਡ ਵਿੱਚ ਸਫਾਈ ਕਰਵਾਈ ਗਈ। ਇਸ ਉਪਰੰਤ ਐਮ.ਡੀ.ਸਾਹਿਬ ਵੱਲੋਂ ਬੱਸ ਸਟੈਂਡ ਕਪੂਰਥਲਾ ਵਿਖੇ ਸਾਫ ਸਫਾਈ ਦੇ ਪ੍ਰਬੰਧ ਦੇਖੇ ਗਏ ਅਤੇ ਆਮ ਜਨਤਾ ਕੋਲੋਂ ਬੱਸ ਸਰਵਿਸ ਅਤੇ ਸਾਫ ਸਫਾਈ ਸਬੰਧੀ ਅਤੇ ਹੋਰ ਸਹੂਲਤਾਂ ਦੀ ਜਾਣਕਾਰੀ ਲਈ ਗਈ। ਸਫਾਈ ਸਬੰਧੀ ਜੋ ਕਮੀ ਦੇਖੀ ਗਈ, ਉਸ ਸਬੰਧੀ ਡਿਪੂ ਦੇ ਜਨਰਲ ਮੈਨੇਜਰ ਸ਼੍ਰੀ ਪ੍ਰਵੀਨ ਕੁਮਾਰ ਨੂੰ ਤੁਰੰਤ ਤੌਰ ਤੇ ਕਮੀਆਂ ਦੂਰ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ।

Advertisements

ਇਸਤੋਂ ਇਲਾਵਾ ਬੱਸਾਂ ਦੇ ਟਾਈਮਾਂ ਅਤੇ ਬੱਸ ਸੁਵਿਧਾ ਬਾਰੇ ਆਮ ਜਨਤਾ ਤੋਂ ਲਈ ਗਈ ਜਾਣਕਾਰੀ ਤਸੱਲੀਬਖਸ਼ ਪਾਈ ਗਈ। ਮਾਣਯੋਗ ਐਮ.ਡੀ. ਸਾਹਿਬ ਜੀ ਵੱਲੋਂ ਦੱਸਿਆ ਗਿਆ ਕਿ ਇਹ ਸਾਫ ਸਫਾਈ ਮੁਹਿੰਮ ਭਵਿੱਖ ਵਿੱਚ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗੀ ਅਤੇ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਅਤੇ ਔਰਤ ਸਵਾਰੀਆਂ ਨੂੰ ਦਿੱਤੀ ਜਾ ਰਹੀ ਮੁਫਤ ਸਫਰ ਸਹੂਲਤ ਵੀ ਅੱਗੇ ਤੋਂ ਜਾਰੀ ਰਹੇਗੀ। ਐਮ.ਡੀ. ਸਾਹਿਬ ਜੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਨਵੀਆਂ 850 ਬੱਸਾਂ ਸਰਕਾਰੀ ਬੇੜੇ ਵਿੱਚ ਪਾਈਆਂ ਜਾ ਰਹੀਆਂ ਹਨ, ਜੋ ਆਉਣ ਵਾਲੇ 02 ਮਹੀਨਿਆਂ ਵਿੱਚ ਸੜਕਾਂ ਤੇ ਦੌੜਣਗੀਆਂ। ਤੇ ਸਾਰੇ ਰੂਟਾਂ ਤੇ ਸਰਕਾਰੀ। ਬੱਸਾਂ ਦੀ ਗਿਣਤੀ ਵਧਾਈ ਜਾਵੇਗੀ। ਅਤੇ ਹਰ ਵਰਗ ਨੂੰ ਵਧੀਆਂ ਸਫ਼ਰ ਸਹੁਲਤ ਦਿਤੀ ਜਾਵੇਗੀ।

ਇਸ ਮੌਕੇ ਕਪੂਰਥਲਾ ਡੀਪੂ, ਜੀਐਮ ਪ੍ਰਵਿਨ ਕੁਮਾਰ, ਸੁਪਰਡੈਂਟ, ਇੰਸਪੈਕਟਰ ਸਾਹਿਬਾ, ਐਸਐਸਆਈ ਦੇ ਨਾਲ ਗੁਰਪ੍ਰੀਤ ਸਿੰਘ ਪੰਨੂ, ਅਤੇ ਵਰਕਰ ਮੌਜੁਦ ਰਹੇ ।

LEAVE A REPLY

Please enter your comment!
Please enter your name here