ਬੈਪਟਿਸਟ ਸੋਸਾਇਟੀ ਨੇ ਪਿੰਡ ਹੁਸੈਨਾਬਾਦ ਵਿਚ ਸਿਲਾਈ ਸੈਂਟਰ ਖੋਲ੍ਹਿਆ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਕੁਮਾਰ ਗੌਰਵ। ਬੈਪਟਿਸਟ ਚੈਰੀਟੇਬਲ ਸੋਸਾਇਟੀ ਨੇ ਆਪਣੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਪਿੰਡ ਹੁਸੈਨਾਬਾਦ ਵਿਚ ਪ੍ਰਵਾਸੀ ਭਾਰਤੀ ਰਾਣਾ ਬਾਣਵਾਲੀਆ ਦੇ ਸਹਿਯੋਗ ਨਾਲ ਸਿਲਾਈ ਸੈਂਟਰ ਖੋਲ੍ਹਿਆ। ਜਿਸ ਦਾ ਰਸਮੀ ਉਦਘਾਟਨ ਪੰਜਾਬ ਗ੍ਰਾਮੀਣ ਬੈਂਕ ਦੇ ਚੀਫ ਮੈਨੇਜਰ ਅੰਮ੍ਰਿਤ ਪ੍ਰਸ਼ਾਦ ਨੇ ਕੀਤਾ। ਇਸ ਮੌਕੇ ਤੇ ਬੈਪਟਿਸਟ ਚੈਰੀਟੇਬਲ ਸੋਸਾਇਟੀ ਜੋਗਾ ਸਿੰਘ ਅਟਵਾਲ,ਪਵਨ ਕੁਮਾਰ ਡੀ.ਸੀ.ਓ ਪੰਜਾਬ ਗ੍ਰਾਮੀਣ ਬੈਂਕ , ਸੌਰਵ ਕੁਮਾਰ ਉੱਚ ਅਧਿਕਾਰੀ ਪੰਜਾਬ ਗ੍ਰਾਮੀਣ ਬੈਂਕ, ਮੋਹਿਤ ਕੁਮਾਰ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ, ਸਵੈ ਸਹਾਈ ਗਰੁੱਪਾਂ ਦੀਆਂ ਪ੍ਰਧਾਨ, ਜੁਆਇੰਟ ਲਾਇਬਿਲਟੀ ਗਰੁੱਪਾਂ ਦੀਆਂ ਮੈਂਬਰ ਅਤੇ ਹੋਰ ਪਿੰਡ ਦੀਆਂ ਉੱਘੀਆਂ ਸ਼ਖਸ਼ੀਅਤਾਂ ਹਾਜ਼ਰ ਹੋਈਆਂ। ਸਿਲਾਈ ਸੈਂਟਰ ਦੇ ਉਦਘਾਟਨੀ ਸਮਾਰੋਹ ਦੇ ਮੌਕੇ ਤੇ ਬੋਲਦਿਆਂ ਪੰਜਾਬ ਗ੍ਰਾਮੀਣ ਬੈਂਕ ਦੇ ਚੀਫ ਮੈਨੇਜਰ ਅੰਮ੍ਰਿਤ ਨੇ ਪਿੰਡ ਹੁਸੈਨਾਬਾਦ ਦੇ ਵਾਸੀਆਂ ਨੂੰ ਗਾਂਧੀ ਜਯੰਤੀ
ਤੇ ਮੁਬਾਰਕਬਾਦ ਦਿੱਤੀ,ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਇਸ ਕਾਰਜ ਨੂੰ ਸ਼ੁਭ ਸ਼ਗਨ ਦੱਸਦਿਆਂ ਉਨ੍ਹਾਂ ਗਾਂਧੀ ਜਯੰਤੀ ਤੇ ਬੈਂਕ ਵਲੋਂ ਲਾਂਚ ਕੀਤੀਆਂ ਨਵੀਆਂ ਸੁਰੱਖਿਆ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ। ਬੈਪਟਿਸਟ ਚੈਰੀਟੇਬਲ ਸੋਸਾਇਟੀ ਜੋਗਾ ਸਿੰਘ ਅਟਵਾਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸੋਸਾਇਟੀ ਵੱਲੋਂ ਚਲਾਈ ਜਾ ਰਹੀ “ਔਰਤ ਆਤਮ ਨਿਰਭਰ ” ਮੁਹਿੰਮ ਤਹਿਤ ਹਰ ਪਿੰਡ ਵਿੱਚ ਇਸ ਤਰ੍ਹਾਂ ਪ੍ਰੋਗਰਾਮ ਕੀਤੇ ਜਾਣਗੇ।
ਸਮਾਗਮ ਦੇ ਅਖੀਰ ਵਿੱਚ ਜੋਗਾ ਸਿੰਘ ਅਟਵਾਲ,ਸਾਬਕਾ ਸਰਪੰਚ ਕੇਵਲ ਚੀਦਾ ਸਰਪੰਚ ਕਮਲਜੀਤ ਕੌਰ ਚੀਦਾ ਵਲੋਂ ਆਏ ਹੋਏ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਕਾਰਜ ਵਿੱਚ ਹਰਪਾਲ ਸਿੰਘ ਦੇਸਲ, ਸਰਬਜੀਤ ਸਿੰਘ, ਅਰੁਨ ਅਟਵਾਲ,ਸੈਕਟਰੀ ਮਲਕੀਤ ਸਿੰਘ,ਸਾਬਕਾ ਸਰਪੰਚ ਗੁਰਜੀਤ ਸਿੰਘ,ਪੰਚ ਰਾਜਬੀਰ ਸਿੰਘ,ਪੰਚ ਗਿਆਨ ਚੰਦ ਲੰਬੜਦਾਰ ਸੁਚਾ ਸਿੰਘ ਖੇਤੀਬਾੜੀ ਵਿਭਾਗ ਤੋਂ ਚਰਨਜੀਤ ਸਿੰਘ ,ਸਤਵਿੰਦਰ ਸਿੰਘ ,ਸੁਖਵਿੰਦਰ ਸਿੰਘ ਆਦਿ ਨੇ ਭਰਪੂਰ ਸਹਿਯੋਗ ਦਿੱਤਾ।

Advertisements

LEAVE A REPLY

Please enter your comment!
Please enter your name here