ਪੀਐਚਸੀ ਚੱਕੋਵਾਲ ਵਿਖੇ ਟੀਕਾਕਰਣ ਸੈਸ਼ਨ ਦੌਰਾਨ 100 ਕਰੋੜ ਟੀਕਾਕਰਣ ਸਬੰਧੀ ਰੰਗਦਾਰ ਰੰਗੋਲੀ ਬਣਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੇਸ਼ ਭਰ ਵਿੱਚ ਚੱਲ ਰਹੀ ਕੋਵਿਡ-19 ਟੀਕਾਕਰਣ ਮੁਹਿੰਮ ਤਹਿਤ 100 ਕਰੋੜ ਟੀਕਾਕਰਣ ਪੂਰਾ ਹੋਣ ਦੀ ਸਫ਼ਲਤਾ ਮਨਾਉਣ ਲਈ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਲਗਾਏ ਜਾ ਰਹੇ ਟੀਕਾਕਰਣ ਸੈਸ਼ਨਾਂ ਦੌਰਾਨ ਕੁੱਝ ਵੱਖਰੇ ਉਪਰਾਲੇ ਕੀਤੇ ਗਏ। ਟੀਕਾਕਰਣ ਮੁਹਿੰਮ ਨੂੰ ਹੋਰ ਹੁੰਗਾਰਾ ਦੇਣ ਲਈ ਅੱਜ ਬਲਾਕ ਚੱਕੋਵਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਜੀ ਦੀ ਅਗਵਾਈ ਤਹਿਤ ਬਲਾਕ ਅਧੀਨ ਸਿਹਤ ਕੇਂਦਰਾਂ ਵਿੱਚ ਵੱਖ ਵੱਖ ਗਤੀਵਿਧੀਆਂ ਉਲੀਕੀਆਂ ਗਈਆਂ ਸਨ ਜੋ ਕਿ ਬੜੇ ਹੀ ਸੁੱਚਜੇ ਢੰਗ ਨਾਲ ਨੇਪਰੇ ਚਾੜੀਆਂ ਗਈਆਂ। ਬਲਾਕ ਪੀ.ਐਚ.ਸੀ.ਚੱਕੋਵਾਲ ਵਿਖੇ ਚਲਾਏ ਜਾ ਰਹੇ ਟੀਕਾਕਰਣ ਸੈਸ਼ਨ ਦੌਰਾਨ 100 ਕਰੋੜ ਟੀਕਾਕਰਣ ਸਬੰਧੀ ਰੰਗਦਾਰ ਰੰਗੋਲੀ ਬਣਾਈ ਗਈ। ਇਸ ਮੌਕੇ ਡਾ. ਬਲਦੇਵ ਸਿੰਘ ਜੀ ਦੇ ਨਾਲ ਡਾ. ਸੁਰਿੰਦਰ ਸਿੰਘ ਡੈਂਟਲ ਸਰਜਨ, ਸ਼੍ਰੀਮਤੀ ਰਮਨਦੀਪ ਕੌਰ ਬੀ.ਈ.ਈ., ਊਸ਼ਾ ਰਾਣੀ ਐਲ.ਐਚ.ਵੀ, ਪਰਮਪ੍ਰੀਤਪਾਲ ਕੌਰ, ਗੁਰਦੇਵ ਸਿੰਘ ਹੈਲਥ ਇੰਸਪੈਕਟਰ ਅਤੇ ਕੁਲਦੀਪ ਕੁਮਾਰ ਸ਼ਾਮਿਲ ਹੋਏ। ਦੇਸ਼ ਵਿੱਚ 100 ਕਰੋੜ ਪੂਰਾ ਹੋਣ ਤੇ ਬਲਾਕ ਵਿੱਚ ਕੀਤੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜੋਵਾਲ ਹੈਲਥ ਐਂਡ ਵੈਲਨੈਸ ਸੈਂਟਰ ਵੱਲੋਂ ਪੂਰੀ ਟੀਕਾਕਰਣ ਮੁਹਿੰਮ ਦੌਰਾਨ ਸਭ ਤੋਂ ਵੱਧ ਟੀਕਾਕਰਣ ਕਰਨ ’ਤੇ ਉੱਥੋਂ ਦੇ ਸਮੂਹ ਸਟਾਫ਼ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Advertisements

ਇਸੇ ਤਰ੍ਹਾਂ ਮਿਨੀ ਪੀ.ਐਚ.ਸੀ. ਬਾਗਪੁਰ ਤੇ ਹੈਲਥ ਵੈਲਨੈਸ ਸੈਂਟਰ ਹਰਦੋਖਾਨਪੁਰ ਵਿਖੇ ਲਗਾਏ ਸੈਸ਼ਨਾਂ ਨੂੰ ਸੈਲਫੀ ਪੁਵਾਇੰਟ ਬਣਾਇਆ ਗਿਆ ਸੀ। ਪਿੰਡ ਮੁਰਾਦਪੁਰ ਨਰਿਆਲ ਵਿਖੇ ਟੀਕਾਕਰਣ ਮੁਹਿੰਮ ਸਬੰਧੀ ਜਾਗਰੂਕਤਾ ਲੈਕਚਰ ਕੀਤਾ ਗਿਆ। ਪਿੰਡ ਸੈਂਚਾ ਵਿਖੇ ਕੈਂਪ ਦੌਰਾਨ 100ਵੇਂ ਲਾਭ-ਪਾਤਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪਿੰਡ ਮਹਿਮੋਵਾਲ ਵਿਖੇ 100 ਗੁਬਾਰੇ ਆਸਮਾਨ ਵਿੱਚ ਛੱਡੇ ਗਏ। ਡਾ. ਬਲਦੇਵ ਸਿੰਘ ਜੀ ਨੇ ਦੱਸਿਆ ਕਿ ਸੀ.ਐਚ.ਸੀ. ਸ਼ਾਮ ਚੌਰਾਸੀ ਵਿਖੇ ਮੋਮਬਤੀਆਂ ਰਾਹੀ ਰੋਸ਼ਨੀ ਕਰਕੇ ਦੇਸ਼ ਵਿੱਚ ਟੀਕਾਕਰਣ ਮੁਹਿੰਮ ਦੀ ਸਫ਼ਲਤਾ ਨੂੰ ਮਨਾਇਆ ਜਾਵੇਗਾ। ਇਸ ਮੌਕੇ ਉਹਨਾਂ ਬਾਕੀ ਰਹਿੰਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ ਪ੍ਰਤੀ ਢੁੱਕਵਾ ਵਿਵਹਾਰ ਕਰਦੇ ਹੋਏ ਵੈਕਸੀਨੇਸ਼ਨ ਕਰਾਉਣ ਤਾਕਿ ਸਭ ਦੇ ਸਹਿਯੋਗ ਨਾਲ ਇਸ ਬਿਮਾਰੀ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here