ਵੱਧ ਰਹੇ ਕਰੋਨਾ ਮਰੀਜ਼ਾ ਨੂੰ ਦੇਖਦੇ ਹੋਏ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਲੀ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹੇ ਵਿੱਚ ਵੱਧ ਰਹੇ ਕਰੋਨਾ ਮਰੀਜ਼ਾ ਨੂੰ ਦੇਖਦੇ ਹੋਏ ਅੱਜ ਜ਼ਿਲ੍ਹਾ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਨੇ ਸਿਵਲ ਸਰਜਨ ਡਾਕਟਰ ਪਰਮਿੰਦਰ ਕੌਰ ਨੂੰ ਇਕ ਮੰਗ ਪੱਤਰ ਦਿੱਤਾ । ਇਸ ਮੌਕੇ ਤੇ ਕਰਮਵੀਰ ਬਾਲੀ ਨੇ ਕਿਹਾ ਕਿ ਡੇਂਗੂ ਦੇ ਵਧ ਰਹੇ ਮਰੀਜ਼ਾਂ ਦੇ ਲਈ ਸਿਹਤ ਵਿਭਾਗ ਅਤੇ ਨਗਰ-ਨਿਗਮ ਜਿੰਮੇਦਾਰ ਹਨ। ਸਲੱਮ ਏਰੀਆ ਵਿੱਚ ਜਿੱਥੇ ਫੌਗਿੰਗ ਅਤੇ ਛਿੜਕਾਅ ਦੀ ਜ਼ਰੂਰਤ ਹੈਉਥੇ ਧਿਆਨ ਨਹੀਂ ਦਿੱਤਾ ਜਾ ਰਿਹਾ। ਮੱਛਰ ਮਾਰਨ ਵਾਲੀਆਂ ਦਵਾਈਆ ਵਿੱਚ ਡੀਜ਼ਲ ਮਿਲਾ ਕੇ ਛਿੜਕਾਅ ਹੋ ਰਿਹਾ ਹੈ ਜੋ ਜਨਤਾ ਨੂੰ ਰਾਹਤ ਦੇਣ ਦੇ ਨਾਮ ਤੇ ਮਜ਼ਾਕ ਹੋ ਰਿਹਾ ਹੈ। ਜੰਗਲੀ ਜੜੀ ਬੂਟੀਆਂ ਦੀ ਭਰਮਾਰ ਹੈ ਜਿਸ ਨੂੰ ਸਾਫ ਨਹੀਂ ਕਰਵਾਇਆ ਜਾ ਰਿਹਾ।

Advertisements

ਕਰਮਵੀਰ ਬਾਲੀ ਨੇ ਕਿਹਾ ਕਿ ਜਿੱਥੇ-ਜਿੱਥੇ ਐਂਟੀ ਲਾਰਵਾ ਕਰਮਚਾਰੀ ਛਿੜਕਾਅ ਕਰਦੇ ਹਨ ਉਥੇ ਆੱਨਲਾਈਨ ਦਿਖਾਇਆ ਜਾਵੇ ਤਾਕਿ ਪਤਾ ਚਲੇ ਕਿ ਕਿਥੇ-ਕਿਥੇ ਛਿੜਕਾਅ ਹੋ ਰਿਹਾ ਹੈ ਅਤੇ ਉਨ੍ਹਾਂ ਤੇ ਕਿਸੀ ਅਧਿਕਾਰੀ ਦੀ ਡਿਊਟੀ ਲਗਾਈ ਜਾਵੇ ਤਾਕਿ ਕਰਮਚਾਰੀ ਚੁਸਤ ਰਹਿਣ। ਜਿੱਥੇ-ਜਿੱਥੇ ਜਨਤਾ ਦੀ ਭੀੜ ਲਗੀ ਰਹਿੰਦੀ ਹੈ ਉਸ ਜਗ੍ਹਾ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਸ ਮੌਕੇ ਤੇ ਸਿਵਲ ਸਰਜਨ ਸਾਹਿਬ ਨੇ ਕਿਹਾ ਕਿ ਵਿਭਾਗ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈਜਨਤਾ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਐਂਟੀ ਲਾਰਵਾ ਅਧਿਕਾਰੀ ਨੂੰ ਜਲਦੀ ਕਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਤੇ ਕਰਮਵੀਰ ਬਾਲੀ ਅਤੇ ਵਾਈਜ਼ ਪ੍ਰਧਾਨ ਕ੍ਰਿਪਾਲ ਸਿੰਘ ਨਾਲ ਸਨ।  

LEAVE A REPLY

Please enter your comment!
Please enter your name here