ਐਸ.ਸੀ. ਰਿਜ਼ਰਵੇਸ਼ਨ ਅਤੇ ਚੋਣਾਂ ਲੜਨ ਲਈ ਨਵਾਂ ਕਾਨੂੰਨ ਅਤੇ ਨੀਤੀ ਲਿਆਵੇ ਸਰਕਾਰ: ਰਾਣਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਕ੍ਰਿਤਿਕ ਵਾਤਾਵਰਣ ਅਤੇ ਸਮਾਜਿਕ ਵਾਤਾਵਰਣ ਪ੍ਰੇਮੀ ਵੀਰ ਪ੍ਰਤਾਪ ਰਾਣਾ ਨੇ ਅੱਜ ਕਿਹਾ ਕਿ ਕਿੱਧਰ ਜਾ ਰਿਹਾ ਹੈ ਭਾਰਤ ਦਾ ਲੋਕਤੰਤਰ?ਵਪਾਰੀ, ਫਿਲਮੀ ਕਲਾਕਾਰ, ਰਾਜ ਘਰਾਣੇ ਅਤੇ ਰਾਜਨੀਤਿਕ ਅਤੇ ਉਨ੍ਹਾਂ ਨੇ ਪਾਰਿਵਾਰਿਕ ਮੈਂਬਰ ਹੀ ਐਮ.ਐਲ.ਏ., ਐਮ.ਪੀ., ਮੰਤਰੀ ਆਦਿ ਬਣ ਰਹੇ ਹਨ। ਆਮ ਆਦਮੀ ਦਾ ਕੀ ਹੋਵੇਗਾ ? ਇਥੇ ਇਹ ਵੀ ਸੋਚਣਾ ਪਵੇਗਾ ਕਿ ਜਦੋਂ ਸੱਤਾ ਪਾਉਣ ਲਈ ਖੁਲੇ ਤੌਰ ਤੇ ਸਰਮਾਏਦਾਰ ਚੋਣਾਂ ਲੜਣਗੇ ਤਾਂ ਉਹ ਗਰੀਬ ਅਤੇ ਬੇਸਹਾਰਾ ਲੋਕਾਂ ਕੋਲੋਂ ਧੰਨ ਦਾ ਲਾਲਚ ਦੇ ਕੇ ਵੋਟਾਂ ਲੈਣਗੇ ਜੋ ਅੱਜਕਲ ਖੁਲੇਆਮ ਹੋ ਵੀ ਰਿਹਾ ਹੈ। ਇਹ ਭਾਰਤ ਦੇ ਲੋਕਤੰਤਰ ਦੇ ਲਈ ਵੀ ਬਹੁਤ ਵੱਡਾ ਖਤਰਾ ਹੈ, ਇਸ ਵੱਲ ਠੋਸ ਕਦਮ ਚੁੱਕਣ ਦਾ ਸਮਾਂ ਆ ਰਿਹਾ ਹੈ। 

Advertisements

ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਜਿਵੇਂ ਕਿ ਸਾਰੇ ਸਰਮਾਏਦਾਰ ਭਾਵੇਂ ਰਿਟਾਇਰਡ ਅਧਿਕਾਰੀ, ਵੱਡੇ ਪੁਲਿਸ ਅਧਿਕਾਰੀ, ਰਿਟਾਇਰਡ ਜੱਜ ਆਦਿ ਹੋਣ ਜਾਂ ਵਪਾਰੀ ਵਰਗ, ਫਿਲਮੀ ਜਗਤ ਤੋਂ ਮਾਫੀਆ ਆਦਿ ਲੋਕਾਂ ਦੇ ਰਿਸ਼ਤੇਦਾਰ ਹੋਣ, ਚੋਣਾਂ ਲੜ ਰਹੇ ਹਨ, ਜਦੋਂ ਉਹ ਚੋਣਾਂ ਜਿੱਤ ਕੇ ਵਿਧਾਨਸਭਾ ਅਤੇ ਲੋਕਸਭਾ ਵਿੱਚ ਜਾਣਗੇ ਉਹ ਕਾਨੂੰਨ ਆਪਣੇ ਹਿਸਾਬ ਨਾਲ ਪਾਸ ਕਰਵਾਉਣਗੇ ਅਤੇ ਆਮ ਜਨਤਾ ਦੇ ਟੈਕਸ ਰਾਹੀਂ ਅਤੇ ਸਕੀਮਾਂ ਦੁਆਰਾ ਦੇਸ਼ ਨੂੰ ਖੋਖਲਾ ਕਰਨਗੇ। ਜਿਵੇਂ ਕਿ ਤੁਸੀਂ 2014 ਤੋਂ 2ਜੀ, 3ਜੀ, ਜੀਜਾ ਜੀ ਆਦਿ ਦੇ ਰੂਪ ਵਿੱਚ ਸੁਣਿਆ ਹੀ ਹੋਵੇਗਾ, ਇਹ ਸਾਡੀ ਲੋਕ ਪ੍ਰਣਾਲੀ ਲਈ ਬਹੁਤ ਵੱਡਾ ਖਤਰਾ ਹੈ। 

ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਐਸ.ਸੀ.ਰਿਜ਼ਰਵੇਸ਼ਨ ਦੀ ਗੱਲ ਹੋਵੇ ਤਾਂ ਉਥੇ ਵੀ ਹਲਾਤ ਇਹੀ ਹਨ ਕਿ ਰਿਜ਼ਰਵੇਸ਼ਨ ਦਾ ਫਾਇਦਾ ਪਿਛਲੇ 70 ਸਾਲਾਂ ਤੋਂ ਕੁਝ ਹੀ ਲੋਕ ਲੈ ਰਹੇ ਹਨ ਜਿਵੇਂ ਐਸ.ਸੀ. ਕੋਟੇ ਤੋਂ ਜੱਜ ਆਪਣੇ ਬੇਟੇ ਨੂੰ ਹੀ ਜੱਜ ਬਣਾਉਣਾ ਚਾਹੁੰਦਾ ਹੈ, ਰਿਜ਼ਰਵੇਸ਼ਨ ਦੁਆਰਾ ਉਹੀ ਐਸ.ਸੀ. ਨੇਤਾ ਵਾਰ-ਵਾਰ ਆਪ ਹੀ ਆਪਣੇ ਬੇਟੇ-ਬੇਟੀਆਂ ਨੂੰ ਚੋਣਾ ਲੜਾਉਣਾ ਚਾਹੁੰਦੇ ਹਨ। ਉਥੇ ਹਰ ਸਰਕਾਰੀ ਰਿਜ਼ਰਵੇਸ਼ਨ ਦਾ ਲਾਭ ਲੈਣ ਵਾਲੇ ਵਿਅਕਤੀ ਆਪਣੇ ਹੀ ਬੱਚਿਆਂ ਨੂੰ ਅੱਗੇ ਵਧਾ ਰਹੇ ਹਨ ਅਤੇ ਐਸ.ਸੀ. ਸਮਾਜ ਦੇ ਬਾਕੀ ਲੋਕ ਜਿਥੇ ਸੀ, ਉਸੀ ਹੀ ਸਥਿਤੀ ਵਿੱਚ ਰਹਿ ਰਹੇ  ਹਨ। ਸਮੇਂ ਅਨੁਸਾਰ ਹੁਣ ਕਾਨੂੰਨ ਵਿੱਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਚਾਹੇ ਐਸ.ਸੀ. ਰਿਜ਼ਰਵੇਸ਼ਨ ਹੋਵੇ ਜਾਂ ਫਿਰ ਚੋਣਾਂ ਹੋਣ। ਉਥੇ ਐਸ.ਸੀ. ਰਿਜ਼ਰਵੇਸ਼ਨ ਵਿੱਚ ਨੌਕਰੀ ਪ੍ਰਾਪਤ ਕਰਨ ਦੀ ਇਕ ਹੀ ਨੀਤੀ ਹੋਵੇ। ਇਕ ਵਿਅਕਤੀ ਇਕ ਹੀ ਵਾਰ ਰਿਜ਼ਰਵੇਸ਼ਨ ਦਾ ਫਾਇਦਾ ਲਏ ਅਗੇ ਉਸ ਦਾ ਪਰਿਵਾਰ ਇਸ ਨੀਤੀ ਵਿੱਚ ਨਾ ਆਵੇ।ਇਹ ਮੌਕਾ ਕਿਸੀ ਹੋਰ ਪਰਿਵਾਰ ਨੂੰ ਦਿੱਤਾ ਜਾਵੇ। ਇਸ ਨਾਲ ਐਸ.ਸੀ.ਸਮਾਜ ਉਪਰ ਉਠੇਗਾ ਨਹੀਂ ਤਾਂ ਅਗਲੇ ਪੰਜ ਸੋ ਸਾਲਾਂ ਵਿੱਚ ਉਹ ਜਿਥੇ ਸੀ, ਉਥੇ ਹੀ ਰਹਿਣਗੇ।  

ਵੀਰ ਪ੍ਰਤਾਪ ਰਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਕਾਨੂੰਨ ਵਿੱਚ ਸੁਧਾਰ ਕਰਕੇ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਚੋਣਾਂ ਲੜਨ ਦੇ ਲਈ ਕੋਈ ਵੀ ਸਰਕਾਰੀ ਨੌਕਰੀ ਤੇ ਰਹਿ ਚੁੱਕਿਆ ਵਿਅਕਤੀ ਨੌਕਰੀ ਛੱਡਣ ਜਾਂ ਬਰਖਾਸਤ ਹੋਣ ਦੇ 5 ਸਾਲ ਬਾਅਦ ਚੋਣਾਂ ਨਹੀਂ ਲੜ ਸਕਦਾ ਨਾ ਹੀ ਉਸ ਦਾ ਬੇਟਾ ਬੇਟੀ, ਪਤਨੀ ਆਦਿ ਚੋਣਾਂ ਲੜਨਗੇ ਅਤੇ ਇਸ ਤਰ੍ਹਾਂ ਹੀ ਫਿਲਮੀ ਕਲਾਕਾਰ ਆਦਿ ਦੇ ਨਾਲ ਵੀ ਹੋਣਾ ਚਾਹੀਦਾ ਹੈ ਕਿਉਂਕਿ ਉਹ ਆਪਣੀ ਫਿਲਮੀ ਮਸ਼ਹੂਰੀ ਦਾ, ਭਾਵੁਕਤਾ ਦਾ ਵੋਟ ਲੈ ਕੇ ਗਰੀਬ ਅਤੇ ਭੋਲੇ ਭਾਲੇ ਲੋਕਾਂ ਤੇ ਰਾਜ ਕਰਦੇ ਹਨ ਜਾਂ ਇੰਝ ਕਹੋ ਕਿ ਸੱਤਾ ਵਿੱਚ ਆਉਣਾ ਦਾ ਵਧੀਆ ਢੰਗ ਹੈ ਅਤੇ ਇਹੀ ਢੰਗ ਲੋਕਤੰਤਰ ਦੇ ਲਈ ਸਭ ਤੋਂ ਵੱਡਾ  ਖਤਰਾ ਬਣ ਰਿਹਾ ਹੈ। ਵੀਰ ਪ੍ਰਤਾਪ ਰਾਣਾ ਨੇ ਕਿਹਾ ਕਿ ਸਮੇਂ ਦੇ ਅਨੁਸਾਰ ਬਦਲਾਅ ਜਰੂਰੀ ਹੈ। ਸਾਰੇ ਦੇਸ਼ ਵਾਸੀ ਇਸ ਵੱਲ ਗੰਭੀਰਤਾ ਨਾਲ ਵਿਚਾਰ ਕਰਨ।  

LEAVE A REPLY

Please enter your comment!
Please enter your name here