ਚਾਇਲਡ ਵੈਲਫੇਅਰ ਪੁਲਿਸ ਅਫਸਰਾਂ ਦੀ ਜੁਵੇਨਾਈਲ ਜਸਟਿਸ ਐਕਟ ਸਬੰਧੀ ਟੇਨਿੰਗ ਕਰਵਾਈ

ਪਠਾਨਕੋਟ (ਦ ਸਟੈਲਰ ਨਿਊਜ਼):ਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋ ਸੰਯੁਕਤ ਤੋਰ ਤੇ ਜਿਲ੍ਹਾ ਪਠਾਨਕੋਟ ਦੇ ਸਾਰੇ ਪੁਲਿਸ ਥਾਣਿਆਂ ਵਿੱਚ ਦਰਜ ਬੱਚਿਆਂ ਦੇ ਕੇਸਾਂ ਨਾਲ ਸਬੰਧਤ ਚਾਇਲਡ ਵੈਲਫੇਅਰ ਪੁਲਿਸ ਅਫਸਰਾਂ ਦੀ ਜੁਵੇਨਾਈਲ ਜਸਟਿਸ ਐਕਟ ਸਬੰਧੀ ਟ੍ਰੇਨਿੰਗ ਕਰਵਾਈ ਗਈ।

Advertisements

ਟ੍ਰੇਨਿੰਗ ਵਿੱਚ ਜੁਵੇਨਾਇਲ ਜਸਟਿਸ ਬੋਰਡ ਪਠਾਨਕੋਟ ਦੇ ਪਿ੍ਰੰਸੀਪਲ ਮੈਜਿਸਟ੍ਰੇਟ ਹੇਮ ਅਮਿ੍ਰਤ ਮਾਹੀ ਵੱਲੋਂ ਵਿਸੇਸ ਤੋਰ ਤੇ ਸ਼ਿਰਕਤ ਕੀਤੀ ਗਈ ਅਤੇ ਸਾਰੇ ਚਾਇਲਡ ਵੈਲਫੇਅਰ ਪੁਲਿਸ ਅਫਸਰਾਂ ਨੂੰ ਐਕਟ ਸਬੰਧੀ ਜਾਣਕਾਰੀ ਦਿੱਤੀ ਗਈ। ਟੇ੍ਰਨਿੰਗ ਵਿੱਚ ਊਸ਼ਾ ਜਿਲ੍ਹਾ ਬਾਲ ਸੁਰੱਖਿਆ ਅਫਸਰ , ਰਾਜੀਵ ਪਾਲ ਸਿੰਘ ਚੀਮਾ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵਿਸਾਲ ਸ਼ਰਮਾ ਮੈਂਬਰ ਜੁਵੇਨਾਇਲ ਜਸਟਿਸ ਬੋਰਡ, ਗੋਰਵ ਸ਼ਰਮਾ ਲੀਗਲ-ਕਮ-ਪ੍ਰੋਵੇਸਨ ਅਫਸਰ ਅਤੇ ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ ਵੱਲੋਂ ਹਿੱਸਾ ਲਿਆ ਗਿਆ।

LEAVE A REPLY

Please enter your comment!
Please enter your name here