ਕੌਮਾਂਤਰੀ ਮਜ਼ਦੂਰ ਦਿਵਸ: ਮੁਲਾਜ਼ਮ ਅਤੇ ਮਜ਼ਦੂਰ ਸੰਗਠਨਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

ਤਲਵਾੜਾ (ਦ ਸਟੈਲਰ ਨਿਊਜ਼)। ਕੌਮਾਂਤਰੀ ਮਜ਼ਦੂਰ ਦਿਹਾਡ਼ਾ ਸਥਾਨਕ ਮੁਲਾਜ਼ਮ ਅਤੇ ਮਜ਼ਦੂਰ ਸੰਗਠਨਾਂ ਨੇ ਜਨਤਕ ਜਥੇਬੰਦੀਆਂ ਦੇ ਸਾਂਝਾ ਮੋਰਚਾ (ਜੇਪੀਐਮਓ) ਦੇ ਬੈਨਰ ਹੇਠਾਂ ਤਲਵਾਡ਼ਾ ਵਿਖੇ ਮਨਾਇਆ। ਇਸ ਮੌਕੇ ਪੈਨਸ਼ਨਰਜ਼ ਆਗੂ ਸਾਥੀ ਯੁਗਰਾਜ ਸਿੰਘ ਨੇ ਇਸ ਦਿਨ ਦੀ ਇਤਿਹਾਸ ਅਤੇ ਕਿਰਤੀ, ਮਜ਼ਦੂਰ, ਕਿਸਾਨੀ, ਮੁਲਾਜ਼ਮ ਅਤੇ ਛੋਟੀ ਦੁਕਾਨਦਾਰੀ ਲਈ ਮਜ਼ਦੂਰ ਦਿਵਸ ਦੀ ਮਹੱਤਤਾ ’ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਜੀਟੀਯੂ ਤੋਂ ਨਰੇਸ਼ ਮਿੱਡਾ, ਮਨਰੇਗਾ ਤੋਂ ਪਰਮਜੀਤ ਕੌਰ ਆਸਫ਼ਪੁਰ ਅਤੇ ਬਲਵਿੰਦਰ ਹਾਜੀਪੁਰ, ਆਊਟਸੋਰਸ ਯੂਨੀਅਨ ਤੋਂ ਰਾਜੇਸ਼ ਕੁਮਾਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੋਂ ਧਰਮਿੰਦਰ ਸਿੰਘ ਸਿੰਬਲੀ, ਆਸ਼ਾ ਵਰਕਰਜ਼ ਯੂਨੀਅਨ ਤੋਂ ਸੁਸ਼ਮਾ ਧਰਮਪੁਰ, ਪਸਸਫ਼ ਤੋਂ ਰਾਜੀਵ ਸ਼ਰਮਾ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਤੋਂ ਸਾਥੀ ਖੁਸ਼ੀ ਰਾਮ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੋਂ ਵਰਿੰਦਰ ਵਿੱਕੀ ਅਤੇ ਜਸਵਿੰਦਰ ਸਿੰਗਲਾ, ਪੰਚਾਇਤ ਯੂਨੀਅਨ ਤਲਵਾਡ਼ਾ ਤੋਂ ਨਵਲ ਕਿਸ਼ੋਰ ਮਹਿਤਾ ਅਤੇ ਦੀਪਕ ਠਾਕੁਰ, ਐਸ ਸੀ ਬੀਸੀ ਐਂਪਲਾਇਜ਼ ਫਰੰਟ ਤੋਂ ਬਿਸ਼ਨ ਦਾਸ ਸੰਧੂ ਆਦਿ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।

Advertisements

ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ। ਬੁਲਾਰਿਆਂ ਨੇ ਕੇਂਦਰ ਸਰਕਾਰ ’ਤੇ ਮਜ਼ਦੂਰ, ਮੁਲਾਜ਼ਮ, ਕਿਸਾਨ, ਛੋਟੀ ਦੁਕਾਨਦਾਰੀ ਵਿਰੋਧੀ ਹੋਣ ਦੇ ਦੋਸ਼ ਲਾਏ। ਲੋਕਤੰਤਰ ਅਤੇ ਸਵਿੰਧਾਨ ਦੀ ਰਾਖੀ ਲਈ ਲੋਕ ਸਭਾ ਚੋਣਾਂ ‘ਚ ਲੋਕ ਵਿਰੋਧੀ ਭਾਜਪਾ ਸਰਕਾਰ ਨੂੰ ਚੱਲਦਾ ਕਰਨ ਦਾ ਸੱਦਾ ਦਿੱਤਾ। ਬੀਬੀਐਮਬੀ ਦੀ ਪੰਜਾਬ ਸਟੇਟ ਕਰਮਚਾਰੀ ਯੂਨੀਅਨ ਵੱਲੋਂ ਮਜ਼ਦੂਰ ਦਿਵਸ ’ਤੇ ਪ੍ਰਧਾਨ ਠਾਕੁਰ ਵਿਜੈ ਕੁਮਾਰ ਦੀ ਅਗਵਾਈ ‘ਚ ਯੂਨੀਅਨ ਦਫ਼ਤਰ ਵਿਖੇ ਲਾਲ ਝੰਡਾ ਲਹਿਰਾਇਆ ਗਿਆ। ਬੀਬੀਐਮਬੀ ਚੀਫ਼ ਇੰਜਨਿਅਰ ਅਰੁਣ ਕੁਮਾਰ ਸਿਡਾਣਾ ਨੇ ਪੌਂਗ ਡੈਮ ’ਤੇ ਬਣੇ ਸ਼ਹੀਦੀ ਸਮਾਰਕ ’ਤੇ ਸ਼ਰਧਾਂਜਲੀ ਭੇਂਟ ਕੀਤੀ।

LEAVE A REPLY

Please enter your comment!
Please enter your name here