ਗੁਰਦੁਆਰਾ ਜ਼ਾਹਰਾ ਜ਼ਹੂਰ ਪੁਰਹੀਰਾਂ ਵਿਖੇ ਲਗਾਈ ਜਾ ਰਹੀ ਹੈ ਗੁਰਮਤਿ ਕਲਾਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੱਖ ਮਿਸ਼ਨਰੀ ਕਾਲਜ ਸਰਕਲ ਪੁਰਹੀਰਾਂ ਵੱਲੋਂ ਗੁਰਮਤਿ ਸਿਖਲਾਈ ਵਾਸਤੇ ਗੁਰਦੁਆਰਾ ਜ਼ਾਹਰਾ ਜ਼ਹੂਰ ਪੁਰਹੀਰਾਂ ਵਿਖੇ ਗੁਰਮਤਿ ਕਲਾਸ ਲਗਾਈ ਜਾ ਰਹੀ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ. ਅਵਤਾਰ ਸਿੰਘ ਜ਼ੋਨਲ ਆਰਗੇਨਾਈਜ਼ਰ ਜ਼ੋਨ ਹੁਸ਼ਿਆਰਪੁਰ ਨੇ ਦੱਸਿਆ ਕਿ ਸਿੱਖ ਮਿਸ਼ਨਰੀ ਕਾਲਜ ਵੱਲੋਂ ਬੱਚਿਆਂ ਨੂੰ ਗੁਰ ਇਤਿਹਾਸ, ਗੁਰਬਾਣੀ ਅਤੇ ਰਹਿਤ ਮਰਿਆਦਾ ਸਬੰਧੀ ਜਾਣਕਾਰੀ ਲਈ ਵੱਖ ਵੱਖ ਸਥਾਨਾਂ ਉੱਤੇ ਗੁਰਮਤਿ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ ।

Advertisements

ਇਸ ਲੜੀ ਤਹਿਤ ਇਤਿਹਾਸਕ ਗੁਰਦੁਆਰਾ ਜ਼ਾਹਰਾ ਜ਼ਹੂਰ ਪੁਰਹੀਰਾਂ ਹੁਸ਼ਿਆਰਪੁਰ  ਵਿਖੇ ਹਰ ਐਤਵਾਰ ਸਵੇਰੇ 8 ਵਜੇ ਤੋਂ 9 ਵਜੇ ਤਕ ਸ. ਨਰਿੰਦਰ ਸਿੰਘ ਸਰਕਲ ਇੰਚਾਰਜ ਪੁਰਹੀਰਾਂ ਵੱਲੋਂ ਕਲਾਸ ਲਗਾਈ ਜਾਵੇਗੀ । ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਕਲਾਸ ਵਿਚ ਭੇਜ ਕਰਕੇ ਲਾਹਾ ਪ੍ਰਾਪਤ ਕੀਤਾ ਜਾਵੇ ਜੀ ।  

LEAVE A REPLY

Please enter your comment!
Please enter your name here