ਮੁੱਖ ਮੰਤਰੀ ਖੱਟਰ ਸਿੱਖਣਗੇ ਜਾਪਾਨੀ ਭਾਸ਼ਾ, ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਲਿਆ ਦਾਖਲਾ

ਹਰਿਆਣਆ : (ਦ ਸਟੈਲਰ ਨਿਊਜ਼), ਰਿਪੋਰਟ:ਜੋਤੀ ਗੰਗੜ੍ਹ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਜਾਪਾਨੀ ਸੱਭਿਆਚਾਰ ਅਤੇ ਭਾਸ਼ਾ ਵਿੱਚ ਬੇਸਿਕ ਸਰਟੀਫਿਕੇਟ ਕੋਰਸ ਵਿੱਚ ਦਾਖ਼ਲਾ ਲੈਣ ਵਾਲੇ ਪਹਿਲੇ ਵਿਦਿਆਰਥੀ ਬਣ ਗਏ ਹਨ। ਉਹ ਇੱਥੇ ਜਾਪਾਨੀ ਭਾਸ਼ਾ ਦੀ ਪੜ੍ਹਾਈ ਕਰਨਗੇ। ਮੁੱਖ ਮੰਤਰੀ ਮਨੋਹਰ ਲਾਲ ਨੂੰ ਰੋਲ ਨੰਬਰ ਇਕ ਜਦਕਿ ਉਪ ਕੁਲਪਤੀ ਪ੍ਰੋ. ਸੋਮਨਾਥ ਸਚਦੇਵਾ ਨੂੰ ਰੋਲ ਨੰਬਰ ਤਿੰਨ ਮਿਲਿਆ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਕਿ ਹਰਿਆਣਾ ਦੇ ਮੁੱਖ ਮੰਤਰੀ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਵਿਦਿਆਰਥੀ ਬਣੇ ਹਨ।

Advertisements

ਇਸ ਕੋਰਸ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਹਰਿਆਣਾ ਸਰਕਾਰ ਦੇ 5 ਹੋਰ ਉੱਚ ਅਧਿਕਾਰੀਆਂ ਨੇ ਵੀ ਜਾਪਾਨੀ ਸੱਭਿਆਚਾਰ ਅਤੇ ਭਾਸ਼ਾ ਦੇ ਬੇਸਿਕ ਸਰਟੀਫਿਕੇਟ ਕੋਰਸ (3 ਮਹੀਨੇ ਦੇ ਕੋਰਸ) ਵਿੱਚ ਦਾਖਲਾ ਲਿਆ ਹੈ। ਇਨ੍ਹਾਂ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਆਈਏਐਸ ਵੀ ਉਮਾਸ਼ੰਕਰ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ, ਆਈਆਰਐਸ ਯੋਗੇਂਦਰ ਚੌਧਰੀ, ਪਵਨ ਕੁਮਾਰ ਅਤੇ ਅਨੰਤ ਪ੍ਰਕਾਸ਼ ਪਾਂਡੇ ਸ਼ਾਮਲ ਹਨ।

LEAVE A REPLY

Please enter your comment!
Please enter your name here