ਬਲਾਕ ਪੱਧਰੀ ਭਾਸ਼ਣ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਹਾਜੀਪੁਰ ਦੇ ਵਿਦਿਆਰਥੀ ਰਹੇ ਜੇਤੂ

ਹਾਜੀਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਸਿਖਿਆ ਵਿਭਾਗ ਦੁਆਰਾ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਪਿਛਲੇ ਹਫ਼ਤੇ ਸਕੂਲ ਪੱਧਰੀ ਮੁਕਾਬਲੇ ਕਰਵਾਏ ਗਏ। ਸ.ਸ.ਸ.ਸਕੂਲ ਹਾਜੀਪੁਰ ਵਿਖੇ ਬਲਾਕ ਪੱਧਰ ਤੇ ਭਾਸਣ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬਲਾਕ ਹਾਜੀਪੁਰ ਨਾਲ ਸੰਬੰਧਿਤ 25 ਸਕੂਲਾਂ ਨੇ ਭਾਗ ਲਿਆ । ਭਾਸਣ ਮੁਕਾਬਲੇ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਜਮਾਤਾਂ ਦੇ ਦੋ ਵਰਗਾ ਵਿੱਚ ਕਰਵਾਏ ਗਏ। ਇਸ ਦੋਰਾਨ ਛੇਵੀਂ ਤੋਂ ਅੱਠਵੀਂ ਦੇ ਜਮਾਤਾਂ ਦੇ ਵਰਗ ਵਿੱਚ ਸਰਕਾਰੀ ਸਕੈਂਡਰੀ ਸੀਨੀਅਰ ਕੰਨਿਆ ਹਾਈ ਸਕੂਲ ਹਾਜੀਪੁਰ ਦੀ ਅੱਠਵੀਂ ਏ ਜਮਾਤ ਦੀ ਵਿਦਿਆਰਥਣ ਸਾਰਾ ਅਲੀ ਨੇ ਬਲਾਕ ਪੱਧਰ ਤੇ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ ਨੌਵੀਂ ਤੋਂ ਬਾਰਵੀਂ ਜਮਾਤਾਂ ਦੇ ਵਰਗ ਵਿੱਚ ਦੱਸਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਵੀ ਪਹਿਲਾਂ ਸਥਾਨ ਹਾਸਿਲ ਕੀਤਾ। ਇਸ ਦਾ ਸਾਰਾ ਸਿਹਰਾ ਪਿ੍ਰੰਸੀਪਲ ਹਰਦਿਆਲ ਸਿੰਘ ਅਤੇ ਸਮੂਹ ਸਟਾਫ਼ ਨੂੰ ਜਾਂਦਾ ਹੈ ।

Advertisements

ਮਾਂ ਬੋਲੀ ਨੂੰ ਸਮਰਪਿਤ ਇਸ ਮੁਕਾਬਲੇ ਵਿੱਚ ਜਸਮਾਨ ਸਿੰਘ ਅਤੇ ਸ਼੍ਰੀ ਮਤੀ ਪੇ੍ਮਲੱਤਾ (ਪੰਜਾਬੀ ਮਿਸਟੈ੍ਸ) ਜੀ ਦਾ ਅਹਿਮ ਯੋਗਦਾਨ ਰਿਹਾ । ਇਸ ਮੌਕੇ ਸਵੇਰ ਦੀ ਸਭਾ ਦੌਰਾਨ ਵਾਈਸ ਪਿੰਸੀਪਲ ਜਸਮਾਨ ਸਿੰਘ ਦੁਆਰਾ ਅੱਵਲ ਸਥਾਨ ਪਾ੍ਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ, ਟਰਾਫ਼ੀ ਅਤੇ ਹੋਰ ਸੱਮਗਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਜੇਸ਼ ਕੁਮਾਰ, ਲੈਕ. ਮਤੀ ਅਨੀਤਾ ਕੁਮਾਰੀ, ਲੈਕ. ਮਤੀ ਪ੍ਰਵੀਨ ਲੱਤਾਂ, ਡੀ. ਪੀ. ਈ ਮਨਿੰਦਰ ਸਿੰਘ, ਮਤੀ ਰਜਨੀ, ਮਤੀ ਹਰਸ ਬਾਲਾਂ, ਮਤੀ ਸੁਨੀਤਾ ਦੇਵੀਂ, ਮਤੀ ਮੀਨਾ ਕੁਮਾਰੀ, ਮਤੀ ਰਮਾਂ, ਮਤੀ ਮੌਨਿਕਾ ਰਾਣੀ, ਮਤੀ ਅਨੀਤਾ ਕੁਮਾਰੀ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here