ਗੁਰਦਾਸਪੁਰ ਦੇ ਡਾਕਖਾਨਾ ਚੌਕ ਵਿੱਚ ਸਟਾਫ ਨਰਸਾਂ ਵੱਲੋਂ ਧਰਨਾ, ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ

ਗੁਰਦਾਸਪੁਰ (ਦ ਸਟੈਲਰ ਨਿਊਜ਼) ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਗੁਰਦਾਸਪੁਰ ਦੇ ਡਾਕਖਾਨਾ ਚੌਂਕ ਵਿੱਚ ਸਟਾਫ ਨਰਸਾਂ ਵੱਲੋਂ ਧਰਨਾ ਲਗਾ ਕੇ ਪੁਤਲਾ ਫੂਕਿਆ ਗਿਆ। ਪਿਛਲੇ ਦਿਨਾਂ ਤੋਂ ਧਰਨਿਆਂ ਤੇ ਬੈਠੀਆਂ ਨਰਸਾਂ ਸਰਕਾਰ ਨੂੰ ਆਪਣੀਆਂ ਮੰਗਾਂ ਨੂੰ   ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ ਗਿਆ। ਨਰਸਾਂ ਵੱਲੋਂ ਪਿਛਲੇ ਦਿਨਾਂ ਵਿੱਚ ਕੰਮਕਾਜ ਠੱਪ ਕਰਕੇ ਸਿਵਲ ਹਸਪਤਾਲ ਵਿੱਚ ਧਰਨੇ ਲਗਾਏ ਗਏ ਹਨ। ਨਰਸਾਂ  ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜੋ  ਫੰਡਾਂ ਨੂੰ ਲੈ ਕੇ ਕਟੌਤੀਆਂ ਕੀਤੀਆਂ ਗਈਆਂ ਹਨ, ਉਹ ਸਰਾਸਰ ਨਿੰਦਣਯੋਗ ਹਨ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਮਰੀਜ਼ ਕਰੋਨਾ ਦੇ ਵਿੱਚ ਬਿਮਾਰ ਹੁੰਦਾ ਸੀ ਤੇ ਅਸੀਂ ਉਨ੍ਹਾਂ ਮਰੀਜਾਂ ਦਾ ਇਲਾਜ ਕਰਦੇ ਸਨ, ਅਸੀਂ ਇਹ ਨਹੀਂ ਸੋਚਿਆ ਕਿ ਉਹ ਬਿਮਾਰੀ ਸਾਨੂੰ ਵੀ ਲੱਗ ਸਕਦੀ ਹੈ। ਅਸੀਂ ਆਪਣੀ ਪਰਵਾਹ ਨਾ ਕਰਦੇ ਹੋਏ ਬਿਮਾਰਾਂ ਦਾ ਇਲਾਜ ਕੀਤਾ ਸੀ ਅਤੇ ਕਰਦੇ ਰਹਾਂਗੇ।

Advertisements

ਉਨ੍ਹਾਂ ਨੇ ਕਿਹਾ ਕਿ ਜਦ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਨ ਅਸੀਂ ਇਸੇ ਤਰ੍ਹਾਂ ਹੀ ਸੰਘਰਸ਼ ਜਾਰੀ ਰੱਖਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਜੋ ਕਰਨਾ ਪਿਆ ਅਸੀਂ ਕਰਾਂਗੇ ਉਸ ਦਾ ਨਤੀਜਾ ਜੋ ਵੀ ਹੋਇਆ ਉਹ ਸਰਕਾਰ ਆਪ ਭੁਗਤੇਗੀ।

LEAVE A REPLY

Please enter your comment!
Please enter your name here