ਪਿੰਡ ਚਿੱਟੀ ਵਿਖੇ ਕਰਵਾਈਆ ਜਾਣਗੀਆ ਘੋੜਿਆਂ ਦੀ ਦੌੜਾਂ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਐਸਐਸਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਤੇ ਐਸਪੀਡੀ ਜਸਵੀਰ ਸਿੰਘ ਅਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ਤੇ ਸਮੂਹ ਜ਼ਿਲ੍ਹਾ ਕਪੂਰਥਲਾ ਦੇ ਅਹੁਦੇਦਾਰਾਂ ਤੇ ਮੈਂਬਰਾਂ, ਕਾਨੂੰਨੀ ਸਲਾਹਕਾਰ ਐਡਵੋਕੇਟ ਮਨਦੀਪ ਸਿੰਘ ਤੇਜੀ ਤੇ ਕਨੂੰਨੀ ਸਲਾਹਕਾਰ ਐਡਵੋਕੇਟ ਕੁਲਵਿੰਦਰ ਪੰਨੂ ਨੂੰ ਪਿੰਡ ਚਿੱਟੀ ਜ਼ਿਲਾ ਜਲੰਧਰ ਵਿਖੇ ਕਰਵਾਏ ਜਾ ਰਹੇ ਘੋੜਿਆਂ ਦੀ ਦੌੜਾਂ ਸਬੰਧੀ ਮੇਲਾ ਕਰਵਾਇਆ ਜਾ ਰਿਹਾ ਹੈ।

Advertisements

ਮੇਲੇ ਸਬੰਧੀ ਬਲਬੀਰ ਸਿੰਘ ਚੀਮਾ, ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ, ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ, ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਨੇ ਸਮੂਹ ਜਰਨਲਿਸਟ ਕਪੂਰਥਲਾ ਦੇ ਆਹੁਦੇਦਾਰ ਤੇ ਮੈਂਬਰਾਂ ਨੂੰ ਵੀ ਸਪੈਸ਼ਲ ਸੱਦਾ ਪੱਤਰ ਦਿੱਤਾ ਗਿਆ ਤੇ ਕਿਹਾ ਕਿ ਸਾਰਾ ਭਾਈਚਾਰਾ ਪਹੁੰਚੇ। ਪ੍ਰਧਾਨ ਸਾਬੀ ਰਸੂਲਪੁਰੀ, ਅਮਨ ਸੰਘਾ ਸਾਝੇ ਤੌਰ ਤੇ ਸੱਦਾ ਪੱਤਰ ਦੇਣ ਸਬੰਧੀ ਕਪੂਰਥਲਾ ਪਹੁੰਚੇ। ਇਸ ਮੋਕੇ ਦੱਸਿਅਾ ਗਿਅਾ ਕਿ 30-12-2021 ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਕੀਤੇ ਜਾਣਗੇ ਤੇ 1-1-2022, ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਇਸਤੋਂ ਬਾਅਦ ਗੁਰੂ ਦੇ ਦੀਵਾਨਾ ਵਿੱਚ ਇੰਟਰਨੈਸ਼ਨਲ ਢਾਡੀ ਰਾਗੀ ਜੱਥੇ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ। ਮੇਲੇ ਵਿੱਚ ਨਿਹੰਗ ਸਿੰਘ ਜੱਥੇਬੰਦੀਅਾਂ ਵੀ ਪਹੁੰਚ ਰਹੀਅਾ ਹਨ।

LEAVE A REPLY

Please enter your comment!
Please enter your name here