ਤਾਲਮੇਲ ਕਮੇਟੀ ਪੈਰਾ ਮੈਡੀਕਲ ਸਿਹਤ ਤੇ ਕਰਮਚਾਰੀ ਯੂਨੀਅਨ ਪੰਜਾਬ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਤਾਲਮੇਲ ਕਮੇਟੀ ਪੈਰਾ ਮੈਡੀਕਲ ਸਿਹਤ ਤੇ ਕਰਮਚਾਰੀ ਪੰਜਾਬ ਦੀ ਇਕਾਈ ਹੁਸ਼ਿਆਰਪੁਰ ਵੱਲੋ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਿਵਲ ਸਰਜਨ ਰਾਹੀ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਭੇਜਿਆ ਗਿਆ । ਇਹਨਾਂ ਗੱਲਾਂ ਦਾ ਪ੍ਰਗਟਾਵਾ ਪੈਰਾ ਮੈਡੀਕਲ ਕਮੇਟੀ ਦੇ ਸੂਬਾ ਕਮੇਟੀ ਮੈਬਰ ਮਨੋਹਰ ਸਿੰਘ ਤੇ ਹੈਲਥ ਇੰਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਾਕੀ ਮੁਲਾਜਮਾ ਵਾਂਗ ਸਿਹਤ ਮੁਲਾਜਮਾ ਵੱਲੋ ਤਨਖਾਹ ਕਮਿਸ਼ਨ ਦੀਆ ਤਰੂਟੀਆਂ ਦੂਰ ਕਰਨ ਲਈ ਸ਼ਘੰਰਸ਼ ਕੀਤਾ ਜਾ ਰਿਹਾ ਹੈ ਸਰਕਾਰ ਵੱਲੋ ਸੋਧ ਕੇ ਸਿਫਾਰਸ਼ਾ ਲਾਗੂ ਕਰਨ ਲਈ ਦੀ ਥਾਂ ਦੇ ਪਹਿਲਾਂ ਹੀ ਮਿਲ ਰਹੇ ਭੱਤਿਆ ਰਹੇ ਭੱਤੇ ਜਿਵੇ ਪੇਡੂ ਭੱਤਾ, ਰੈਟ ਫਰੀ ਅੰਕਮੋਡੇਸ਼ਨ, ਐਫ.ਟੀ.ਏ., ਬਾਡਰ ਏਰੀਆਂ, ਅਲਾਉਸ ਐਸ.ਆਈ.ਟੀ. ਅਲਾਉਸ, ਵਰਦੀ ਭੱਤਾ, ਡਾਇਟ ਲਾਉਸ ਵੀ ਕੱਟ ਲਿਆ ਹੈ ।

Advertisements

 ਇਸ ਦਾ ਮੁਲਾਜਮ ਵਰਗ ਅੰਦਰ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ । ਜੇਕਰ ਪੰਜਾਬ ਸਰਕਾਰ ਵੱਲੋ ਦਿੱਤੇ ਗਏ ਭੱਤੇ ਬਹਾਲ ਨਹੀ ਕੀਤਾ ਗਏ ਤਾ ਆਉਣ ਵਾਲੇ ਸਮੇ ਵਿੱਚ ਪੰਜਾਬ ਸਰਕਾਰ ਖਿਲਾਫ ਵੱਡੀ ਪੱਧਰ ਸਘੰਰਸ਼ ਵਿਡਿਆ ਜਾਵੇਗਾ ਜਿਸ ਦੀ ਸਾਰੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੋਕੇ ਰਾਜ ਕੁਮਾਰ , ਅਮਰਜੀਤ ਸਿੰਘ, ਭੁਪਿੰਦਰ ਕੋਰ, ਪਰਮਿੰਦਰ ਕੋਰ, ਤਰਸੇਮ ਲਾਲ, ਵਿਸਾਲ ਪੁਰੀ, ਜਸਵਿੰਦਰ ਸਿੰਘ, ਹਰਜਿੰਦਰ ਕੋਰ, ਕਮਲਜੀਤ ਕੋਰ ਜਤਿੰਦਰ ਸਿੰਘ, ਜਗਮੀਤ ਸਿੰਘ ਹਰਰੂਪ ਕੁਮਾਰ, ਬਲਜਿੰਦਰ ਸਿੰਘ, ਬਸੰਤ ਕੁਮਾਰ, ਰਕੇਸ਼ ਕੁਮਾਰ ਆਦਿ ਅਤੇ ਹੋਰ ਹਾਜਰ ਸਨ ।

LEAVE A REPLY

Please enter your comment!
Please enter your name here