ਮਸ਼ੀਨਰੀ ਹੋਣ ਦੇ ਬਾਵਜੂਦ ਵੀ ਕਿਸਾਨ ਗੁਰਦੀਪ ਬਲਦਾਂ ਨਾਲ ਕਰਦਾ ਹੈ ਖੇਤੀ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖ਼ੁਸ਼ੀਪੁਰ। ਦੇਸ਼ ਭਰ ਦੇ ਵੱਖ -ਵੱਖ ਰਾਜਾਂ ਦੁਆਰਾ ਕਿਸਾਨਾਂ ਨੂੰ ਖੇਤੀ ਕਰਨ ਲਈ ਬਹੁਤ ਸਾਰੀਆਂ ਮਸ਼ਨਰੀਆਂ ਦੀਆਂ ਯੋਜਨਾਵਾਂ ਦਿੱਤੀਆਂ ਜਾ ਰਹੀਆਂ ਹਨ। ਜਿਸਦੇ ਕਾਰਣ ਹੁਣ ਕਿਸਾਨਾਂ ਨੂੰ ਪਿਛਲੇ ਸਮੇਂ ਨਾਲੋਂ ਨਵੀਂ ਮਸ਼ੀਨਰੀ ਨਾਲ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਖੇਤੀ ਕਰਨੀ ਵੀ ਆਸਾਨ ਹੋ ਗਈ ਹੈ । ਅੱਜ ਦੇ ਸਮੇਂ ਵਿੱਚ ਹਰ ਕੋਈ ਕਿਸਾਨ ਚਾਹੁੰਦਾ ਹੈ ਕਿ ਉਸ ਕੋਲ ਖੇਤੀ ਕਰਨ ਲਈ ਵੱਧ ਤੋਂ ਵੱਧ ਮਸ਼ੀਨਰੀ ਹੋਵੇ।

Advertisements

ਜਿਸਦੇ ਕਾਰਣ ਉਸਦੇ ਸਮੇਂ ਦੀ ਬੱਚਤ ਹੋ ਸਕੇ। ਪਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਰਸੂਲਪੁਰ ਵਿੱਚ ਇੱਕ ਇਹੋ ਜਿਹਾ ਗੁਰਦੀਪ ਨਾਮ ਦਾ ਕਿਸਾਨ ਹੈ ਜੋ ਅੱਜ ਵੀ ਬਲਦਾਂ ਦੇ ਨਾਲ ਬਿਜਾਈ ਕਰਨ ਦਾ ਸ਼ੌਕ ਰੱਖਦਾ ਹੈ । ਗੱਲਬਾਤ ਕਰਦਿਆਂ ਕਿਸਾਨ ਨੇ ਕਿਹਾ ਕਿ ਉਹ ਕਈਆਂ ਪੀੜ੍ਹੀਆਂ ਤੋਂ ਇਨ੍ਹਾਂ ਬਲਦਾਂ ਦੇ ਨਾਲ ਹੀ ਬਿਜਾਈ ਕਰਦੇ ਹਨ। ਲੱਖ ਮਸ਼ੀਨਰੀ ਹੋਣ ਦੇ ਬਾਵਜੂਦ ਉਹ ਇਨ੍ਹਾਂ ਬਲਦਾਂ ਨੂੰ ਹੀ ਪਹਿਲ ਦਿੰਦਾ ਹੈ ਅਤੇ ਪੁਰਾਣਾ ਕਲਚਰ ਸਾਂਭ ਕੇ ਰੱਖਿਆ ਹੋਇਆ ਹੈ। ਇਨ੍ਹਾਂ ਬਲਦਾਂ ਦੇ ਨਾਲ ਹੀ ਉਹ ਆਰਗੈਨਿਕ ਬਿਜਾਈ ਕਰਦੇ ਹਨ ।

LEAVE A REPLY

Please enter your comment!
Please enter your name here