ਮੁਹੰਮਦ ਰਫੀ ਦੇ ਜਨਮ ਦਿਨ ਮੌਕੇ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ ਸੰਗੀਤਕ ਪ੍ਰੋਗਰਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਮੁਹੰਮਦ ਰਫੀ ਐਂਡ ਮਿਊਜ਼ਿਕ ਲਵਰਜ਼ ਗਰੁੱਪ ਹੁਸ਼ਿਆਰਪੁਰ ਵੱਲੋਂ ਮੁਹੰਮਦ ਰਫੀ ਦੇ ਜਨਮ ਦਿਨ ਮੌਕੇ ਸਥਾਨਕ ਹੋਟਲ ਸ਼ਿਰਾਜ਼ ਰੀਜੈਂਸੀ ਵਿਖੇ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ: ਐਮ. ਜਮੀਲ ਬਾਲੀ, ਵਿਵੇਕ ਸਾਹਨੀ, ਬਲਰਾਜ ਸਿੰਘ, ਕੁਮਾਰ ਵਿਨੋਦ ਅਤੇ ਅਲਾਇੰਸ ਕਲੱਬ ਦੇ ਜ਼ਿਲ੍ਹਾ ਗਵਰਨਰ ਐਲੀ ਸੁਮੇਸ਼ ਕੁਮਾਰ ਅਤੇ ਥੀਏਟਰ ਕਲਾਕਾਰ ਅਸ਼ੋਕ ਪੁਰੀ ਵੱਲੋਂ ਸਾਂਝੇ ਤੌਰ ’ਤੇ ਨਕੀਤੀ ਗਈ। ਇਸ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਅੰਮ੍ਰਿਤ ਲਾਲ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਗ਼ਜ਼ਲ ਗਾਇਕ ਬਲਰਾਜ ਸਿੰਘ ਨੇ ਰਫ਼ੀ ਨੂੰ ਯਾਦ ਕਰਦਿਆਂ ਸਰੋਤਿਆਂ ਨੂੰ ਉਹਨਾਂ ਦੇ ਗੀਤਾਂ ਨਾਲ ਰੂਬਰੂ ਕਰਵਾਇਆ ।

Advertisements

ਵਿਵੇਕ ਸਾਹਨੀ ਨੇ ਰਫੀ ਦਾ ਗੀਤ ‘ਮੇਰੀ ਆਵਾਜ਼ ਸੁਣੋ’ ਗਾ ਕੇ ਮੁਹੰਮਦ ਰਫੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਗਰੁੱਪ ਦੇ  ਸੰਚਾਲਕ ਅਸ਼ੋਕ ਪੁਰੀ ਨੇ ਦੱਸਿਆ ਕਿ ਮੁਹੰਮਦ ਰਫ਼ੀ ਐਂਡ ਮਿਊਜ਼ਿਕ ਲਵਰਜ਼ ਗਰੁੱਪ ਦੀ ਤਰਫ਼ੋਂ ਸ਼ਹਿਰ ਵਿੱਚ ਸੰਗੀਤਕ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਨਵੇਂ ਉਭਰਦੇ ਗਾਇਕਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਕੁਮਾਰ ਵਿਨੋਦ ਨੇ ਰਫ਼ੀ ਨੂੰ  ਦਿਲੋਂ  ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਰਫ਼ੀ ਦਾ ਜੀਵਨ ਸਮਾਜ ਦੇ ਵਾਂਝੇ ਅਤੇ ਅਣਗੌਲੇ ਵਰਗ ਲਈ ਪ੍ਰੇਰਨਾਦਾਇਕ ਹੈ। ਇਸ ਮੌਕੇ ਜਦੋਂ ਬਲਰਾਜ ਸਿੰਘ, ਵਿਵੇਕ ਸਾਹਨੀ, ਪੰਡਿਤ ਸਚਿਨ ਸ਼ਾਸਤਰੀ ਅਤੇ ਕੁਮਾਰ ਵਿਨੋਦ ਨੇ ਰਫ਼ੀ ਦਾ ਗੀਤ `ਤੁਮ ਜੋ ਮਿਲ ਗਏ ਹੋ` ਗਾਇਆ ਤਾਂ ਸਰੋਤੇ ਮੰਤਰਮੁਗਧ ਹੋ ਗਏ।  ਪ੍ਰੋਗਰਾਮ ਦੇ ਅੰਤ ਵਿੱਚ ਡਾ.ਐਮ.ਜਮੀਲ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿ਼ੰਦਗੀ ਮੁਹੰਮਦ ਰਫ਼ੀ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਇਸ ਗਰੁੱਪ ਵੱਲੋਂ ਰਫ਼ੀ ਜੀ ਅਤੇ ਸੰਗੀਤ ਲਈ ਕੰਮ ਕੀਤਾ ਜਾਵੇਗਾ ਕਿਉਂਕਿ ਸੰਗੀਤ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ। 

LEAVE A REPLY

Please enter your comment!
Please enter your name here