ਸੰਜੀਵ ਮਨਹਾਸ ਦੇ ਗ੍ਰਹਿ ਵਿਖੇ ਰੱਖੀ ਭਾਜਪਾ ਬੈਠਕ ਨੇ ਧਾਰਿਆ ਰੈਲੀ ਦਾ ਰੂਪ ਵਿਸ਼ੇਸ਼ ਰੂਪ ਵਿੱਚ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਸੰਬੋਧਨ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਭਾਰਤੀ ਜਨਤਾ ਪਾਰਟੀ ਮੰਡਲ ਦਸੂਹਾ ਦੇ ਪ੍ਰਧਾਨ ਸਰਦਾਰ ਰੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਵਸ ਪ੍ਰੋਗਰਾਮ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੇ ਗ੍ਰਹਿ ਦਸੂਹਾ ਵਿਖੇ ਮਨਾਇਆ ਗਿਆ। ਜਿਸ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਜਿਲਾ ਪ੍ਰਧਾਨ ਮਨਹਾਸ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜਰ ਸਨ।ਭਾਰਤੀ ਜਨਤਾ ਪਾਰਟੀ ਦਸੂਹਾ ਦੇ ਸੂਬਾ, ਜਿਲਾ ਅਤੇ ਮੰਡਲ ਪੱਧਰ ਦੇ ਵਰਕਰਾਂ ਨੇ ਸ਼ਿਰਕਤ ਕੀਤੀ ਅਤੇ ਅਟਲ ਬਿਹਾਰੀ ਜੀ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨੇ ਮਹਾਨ ਸ਼ਖਸੀਅਤ ਅਟਲ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਅਟਲ ਜੀ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਬਾਦ ਕੋਰੋਨਾ ਮਹਾਮਾਰੀ ਅਤੇ ਕਿਸਾਨਾਂ ਦੇ ਅੰਦੋਲਨ ਕਾਰਨ ਤੁਹਾਡੇ ਵਿਚਕਾਰ ਆਇਆ ਹਾਂ। ਵਰਕਰਾਂ ਦੀ ਜੋ ਵੀ ਸਮੱਸਿਆ ਹੈ, ਉਹ ਉਸ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਸੋਮ ਪ੍ਰਕਾਸ਼ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹੀ ਸਰਕਾਰ ਬਣੇਗੀ।

Advertisements

ਉਨ੍ਹਾਂ ਕਾਂਗਰਸ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਚੋਣਾਂ ਦੇ ਸਮੇਂ ਜਨਤਾ ਨੂੰ ਗੁੰਮਰਾਹ ਕਰਨ ਲਈ ਝੂਠੇ ਐਲਾਨ ਕੀਤੇ ਜਾ ਰਹੇ ਹਨ।ਕਾਂਗਰਸ ਆਪਣੀ ਪੰਜ ਸਾਲ ਦੀ ਕਾਰਗੁਜ਼ਾਰੀ ‘ਤੇ ਪਰਦਾ ਪਾਉਣਾ ਚਾਹੁੰਦੀ ਹੈ, ਪਰ ਲੋਕ ਪੰਜਾਬ ਦੇ ਸੂਝਵਾਨ ਹਨ, ਇਨ੍ਹਾਂ ਦੇ ਝੂਠ ਨੂੰ ਜਾਣਦੇ ਹਨ।ਉਨ੍ਹਾਂ ਕਿਹਾ ਕੰਢੀ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕਰਾਂਗੇ।ਇਸ ਮੌਕੇ ਜਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਕਿਹਾ ਕਿ ਦਸੂਹਾ ਵਿਧਾਨ ਸਭਾ ਵਿੱਚ ਕਾਂਗਰਸ ਨੇ ਜੋ ਲੁੱਟ ਕੀਤੀ ਹੈ ਭਾਜਪਾ ਸਰਕਾਰ ਬਣਨ ਤੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਵਿਜੇ ਸ਼ਰਮਾ ਜੀ ਨੇ ਬਾਖੂਬੀ ਨਿਭਾਈ। ਇਸ ਮੌਕੇ ਬਲਕੀਸ਼ ਰਾਜ, ਲਵਕੇਸ਼ ਬੱਤਰਾ ਜਨਰਲ ਸਕੱਤਰ, ਈਸ਼ਵਰ ਦੱਤ ਜਨਰਲ ਸਕੱਤਰ, ਰਾਜ ਕੁਮਾਰ ਕੌਸ਼ਲ ਉੱਪ ਪ੍ਰਧਾਨ, ਜਗਪ੍ਰੀਤ ਸਾਹੀ ਉੱਪ ਪ੍ਰਧਾਨ ਕਿਸਾਨ ਮੋਰਚਾ, ਕੁਲਦੀਪ ਸਿੰਘ ਉਪ ਪ੍ਰਧਾਨ,ਜਸਵੀਰ ਨਾਮਤਾਰੀ,ਦੇ ਸਾਬਕਾ ਪ੍ਰਧਾਨ ਕੁਲਦੀਪ ਚੰਦਰ ਬਾਲੀ, ਮੰਡਲ ਪ੍ਰਧਾਨ ਕੈਪਟਨ ਸ਼ਾਮ ਸਿੰਘ, ਨਰੇਸ ਕੁਮਾਰ, ਕੈਪਟਨ ਸੁਭਾਸ਼,ਬਲਵੀਰ ਰਾਣਾ, ਸ਼ਿਵ ਕੁਮਾਰ, ਗੁੱਡੂ,ਵਿਨੋਦ ਕੁਮਾਰ,ਕੁਲਜੀਤ ਸਿੰਘ,ਸ਼ਿਰੀ ਰਾਮ,ਆਦਿ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜਰ ਸਨ।

LEAVE A REPLY

Please enter your comment!
Please enter your name here