ਅਸ਼ੋਕ ਵਿਹਾਰ ‘ਚ ਬਜਰੀ ਚਕਣ ਨੂੰ ਲੈ ਕੇ ਗੁਆਂਢੀਆਂ ‘ਚ ਝਗੜਾ,ਦੋ ਔਰਤਾਂ ਸਮੇਤ ਚਾਰ ਜ਼ਖਮੀ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਅਸ਼ੋਕ ਵਿਹਾਰ ‘ਚ ਬਜਰੀ ਚਕਣ ਨੂੰ ਲੈ ਕੇ ਗੁਆਂਢੀਆਂ ‘ਚ ਝਗੜਾ ਹੋ ਗਿਆ। ਇਕ ਧਿਰ ਨੇ ਦੂਜੇ ਪਾਸੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਦੋ ਔਰਤਾਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ।  ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਜ਼ਖਮੀ ਸੋਹਾ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਗੁਆਂਢੀਆਂ ਨੇ ਬੱਜਰੀ ਪਾ ਦਿੱਤੀ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਹਟਾਉਣ ਲਈ ਕਿਹਾ ਤਾਂ ਗੁਆਂਢੀਆਂ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸ ਦੇ ਦੋ ਪੁੱਤਰ ਅਤੇ ਨੂੰਹ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।  ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

Advertisements

LEAVE A REPLY

Please enter your comment!
Please enter your name here