ਬਾਬਾ ਸਾਹਿਬ ਡਾ.ਬੀ.ਆਰ ਅੰਬੇਡਕਰ ਸੁਸਾਇਟੀ ਨੂੰ ਆਰਥਿਕ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦਾ ਕੀਤਾ ਸਨਮਾਨ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਇਲਾਕੇ ਦੀ ਸਮਾਜਸੇਵੀ ਸੰਸਥਾ ਬਾਬਾ ਸਾਹਿਬ ਡਾ.ਬੀ.ਆਰ ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਸਮਾਜ ਨੂੰ ਉਪਰ ਉਠਾਣੇ ਦੇ ਲਈ ਸੁਸਾਇਟੀ ਨੂੰ ਲੰਬੇ ਸਮੇਂ ਤੋਂ ਆਰਥਿਕ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦੇ ਸਨਮਾਨ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕਿ੍ਰਸ਼ਨ ਲਾਲ ਜੱਸਲ, ਆਈ ਆਰ ਟੀ ਐੱਸ ਏ ਦੇ ਪ੍ਰਧਾਨ ਦਰਸ਼ਨ ਲਾਲ, ਅਨੂਪ ਸਿੰਘ ਐਸ ਐਸ ਈ, ਹਰਦੀਪ ਸਿੰਘ ਐਸਐਸ ਈ, ਸਮਾਜ ਸੇਵਕ ਬੁੱਧ ਸਿੰਘ ਅਤੇ ਆਲ ਇੰਡੀਆ ਐਸਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਜੋਨਲ ਸਕੱਤਰ ਸੋਹਣ ਬੈਠਾ ਆਦਿ ਨੇ ਸਾਂਝੇ ਰੂਪ ਵਿਚ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਨਿਭਾ ਰਹੇ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸੁਸਾਇਟੀ ਵਲੋਂ ਉਲੀਕੇ ਗਏ ਸਮਾਜਸੇਵੀ ਕਾਰਜ ਚਾਹੇ ਉਹ ਬੱਚਿਆਂ ਲਈ ਵੱਖ ਵੱਖ ਪਿੰਡਾਂ ਵਿਚ ਖੋਲ੍ਹੇ ਗਏ ਟਿਊਸ਼ਨ ਸੈਂਟਰ, ਜਰੂਰਤਮਮੰਦ ਲੜਕੀਆਂ ਲਈ ਸਿਲਾਈ ਸੈਂਟਰ ਹੋਣ ਤੋਂ ਇਲਾਵਾ ਉੱਚ ਸਿਖਿਆ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਸੰਬੰਧੀ ਆਰਥਿਕ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦਾ ਦੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।

Advertisements

ਇਸ ਸ਼ੁਭ ਮੌਕੇ ਪ੍ਰਧਾਨ ਦਰਸ਼ਨ ਲਾਲ, ਜੋਨਲ ਸਕੱਤਰ ਸੋਹਣ ਬੈਠਾ, ਅੰਬੇਡਕਰੀ ਚਿੰਤਕ ਨਿਰਵੈਰ ਸਿੰਘ ਅਤੇ ਬੇਟੀ ਅੰਜਲੀ ਨੇ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਅਗਰ ਅਸੀਂ ਸਨਮਾਨਯੋਗ ਅਹੁਦਿਆਂ ਤੇ ਪਹੁੰਚੇ ਜਾਂ ਪੇ ਬੇਕ ਟੂ ਸੋਸਾਈਟੀ ਕਰ ਰਹੇ ਹਾਂ ਤਾਂ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਦੀ ਬਦੌਲਤ ਹੈ। ਅੰਬੇਡਕਰ ਸੁਸਾਇਟੀ ਜਿਥੇ ਬਹੁਜਨ ਮਹਾਪੁਰਸ਼ਾਂ ਦੀ ਵਿਚਾਰਧਾਰਾ ਨੂੰ ਘਰ-ਘਰ ਵਿਚ ਪਹੁੰਚਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ ਉਸ ਦੇ ਨਾਲ-ਨਾਲ ਇਸ ਇਲਾਕੇ ਵਿਚ ਸਮਾਜ ਸੇਵਾ ਵਿਚ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਸੁਸਾਇਟੀ ਪਿੰਡਾਂ ਵਿਚ ਵਿਦਿਆ ਦੇ ਪ੍ਰਤੀ ਸਮਾਜ ਨੂੰ ਜਾਗਰੂਕ ਕਰ ਰਹੀ ਹੈ, ਕਿਉਂਕਿ ਵਿਦਿਆ ਤੋਂ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ। ਇਹ ਸਾਰੇ ਕਾਰਜ ਸਮਾਜਸੇਵੀ ਸਾਥੀਆਂ ਤੋਂ ਬਿਨਾਂ ਸੰਭਵ ਨਹੀਂ ਹੈ। ਸੁਸਾਇਟੀ ਦੇ ਪ੍ਰਧਾਨ ਕਿ੍ਰਸ਼ਨ ਲਾਲ ਜੱਸਲ ਨੇ ਪਤਵੰਤੇ ਸੱਜਣਾਂ, ਦਾਨੀ ਸੱਜਣਾਂ ਤੋਂ ਇਲਾਵਾ ਸਮਾਗਮ ਵਿਚ ਸ਼ਾਮਿਲ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਦੋਂ ਵੀ ਸੁਸਾਇਟੀ ਨੇ ਸਮਾਜ ਸੇਵਾ ਲਈ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹਮੇਸ਼ਾਂ ਹੀ ਭਰਵਾਂ ਹੁੰਗਾਰਾ ਮਿਲਿਆ। ਦਾਨੀ ਸੱਜਣ ਅਨੂਪ ਸਿੰਘ, ਹਰਦੀਪ ਸਿੰਘ, ਬੁੱਧ ਸਿੰਘ ਨੇ ਸੁਸਾਇਟੀ ਨੂੰ 3100-3100 ਰੁਪਏ ਦਾ ਆਰਥਿਕ ਸਹਿਯੋਗ ਕੀਤਾ ਗਿਆ ਜਿਸ ਲਈ ਸੁਸਾਇਟੀ ਦਾਨੀ ਸੱਜਣਾਂ ਦਾ ਧੰਨਵਾਦ ਕਰਦੀ ਹੈ। ਸੁਸਾਇਟੀ ਵਲੋਂ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਬਾਬਾ ਸਾਹਿਬ ਦੇ ਜੀਵਨ ਤੇ ਮਿਸ਼ਨ ਸੰਬੰਧੀ ਕਿਤਾਬਾਂ ਭੇਂਟ ਕੀਤੀਆਂ ਗਈਆਂ। ਸਮਾਗਮ ਨੂੰ ਸਫਲ ਬਣਾਉਣ ਲਈ, ਬਾਮਸੇਫ਼ ਦੇ ਕਨਵੀਨਰ ਕਸ਼ਮੀਰ ਸਿੰਘ, ਪੂਰਨ ਚੰਦ ਬੋਧ, ਅਸ਼ੋਕ ਭਾਰਤੀ, ਧਰਮਵੀਰ, ਪ੍ਰਮੋਦ ਸਿੰਘ, ਗੁਰਬਖਸ਼ ਸਲੋਹ, ਰਵਿੰਦਰ ਕੁਮਾਰ, ਰਾਜੇਸ਼ ਕੁਮਾਰ, ਬਹਾਦਰ ਸਿੰਘ, ਵਿਜੇ ਕੁਮਾਰ, ਕਰਨ ਸਿੰਘ, ਜਗਤਾਰ ਸਿੰਘ, ਨਰਦੇਵ ਸਿੰਘ, ਕਿ੍ਰਸ਼ਨ ਕੁਮਾਰ ਨੌਲੀਆ, ਪਰਮਜੀਤ ਪਾਲ, ਸੁਖਦੇਵ ਸਿੰਘ, ਮੈਡਮ ਪਰਮਜੀਤ ਕੌਰ, ਕਮਲਜੀਤ ਕੌਰ, ਜਸਵੀਰ ਕੌਰ, ਮੈਡਮ ਲੋਕੇਸ਼ ਅਤੇ ਬੇਟੀ ਇੰਦਰਜੀਤ ਕੌਰ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ ।

LEAVE A REPLY

Please enter your comment!
Please enter your name here