ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਕੰਟਰੈਕਟ ਤੇ ਭਰਤੀ ਦੌਰਾਨ ਉਮਰ ਵੱਧ ਹੋਣ ਕਾਰਨ ਰੱਦ ਕੀਤੇ ਕੇਸਾ ਨੂੰ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਵੇਗਾ: ਮੇਅਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੁਰਿੰਦਰ ਕੁਮਾਰ ਮੇਅਰ, ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਕੰਟਰੈਕਟ ਤੇ ਭਰਤੀ ਕੀਤੀ ਜਾ ਰਹੀ ਹੈ ਇਸ ਭਰਤੀ ਦੌਰਾਨ ਕੁਝ ਕਰਮਚਾਰੀਆਂ ਦੀ ਉਮਰ ਵੱਧ ਹੋਣ ਕਾਰਨ ਉਹਨਾਂ ਦੇ ਕੇਸ ਰੱਦ ਕਰ ਦਿੱਤੇ ਗਏ ਹਨ। ਉਹਨਾਂ ਨੇ ਮੁਲਾਜਮਾਂ ਨੂੰ ਅਸ਼ਵਾਸਨ ਦਿੱਤਾ ਕਿ ਰੱਦ ਹੋਏ ਕਰਮਚਾਰੀਆਂ ਦਾ ਕੇਸ ਬਣਾ ਕੇ ਉਹਨਾਂ ਨੂੰ ਨੌਕਰੀ ਤੇ ਰੱਖਣ ਸਬੰਧੀ ਸਰਕਾਰ ਪੱਧਰ ਤੇ ਵਿਚਾਰਿਆ ਜਾਵੇਗਾ ਅਤੇ ਹਰੇਕ ਸਫਾਈ ਕਰਮਚਾਰੀ ਨੂੰ ਉਸਦਾ ਬਣਦਾ ਹੱਕ ਦਿੱਤਾ ਜਾਵੇਗਾ।

Advertisements

LEAVE A REPLY

Please enter your comment!
Please enter your name here