ਹੁਸ਼ਿਆਰਪੁਰ ਵਿੱਚ ਮਿਲੇ ਕੋਰੋਨਾ ਦੇ 3 ਨਵੇਂ ਕੇਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) । ਜਿਲਾ ਹੁਸ਼ਿਆਰਪੁਰ ਵਿੱਚ ਕੋਰੋਨਾ ਦੇ 3 ਨਵੇਂ ਕੇਸ ਸਹਾਮਣੇ ਆਏ ਹਨ।

Advertisements

ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਸ਼ਨੀਵਾਰ ਨੂੰ 541 ਨਵੇਂ ਸੈਂਪਲ ਲੈਣ ਤੋਂ ਬਾਅਦ 516 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਈ, ਜਿਸਦੇ ਅਨੁਸਾਰ ਕੋਵਿਡ-19 ਦੇ 3 ਨਵੇਂ ਮਰੀਜ਼ ਸਾਹਮਣੇ ਆਏ ਹਨ । ਉਨਾਂ ਦੱਸਿਆ ਕਿ ਹੁਣ ਤੱਕ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਜ਼ਿਲ੍ਹੇ ਦੇ ਸੈਂਪਲਾਂ ਵਿੱਚੋਂ 28938 ਹੈ ਅਤੇ ਬਾਹਰਲੇ ਜ਼ਿਲਿਆਂ ਤੋਂ 2102 ਪਾਜ਼ੇਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜ਼ੇਟਿਵ ਕੇਸ 31040 ਹੋ ਗਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ ਦੇ ਲਏ ਕੁੱਲ ਸੈਂਪਲਾਂ ਦੀ ਗਿਣਤੀ 1001734 ਹੈ ਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 972920 ਸੈਂਪਲ ਨੈਗਟਿਵ ਹਨ। ਜਦ ਕਿ 1682 ਸੈਂਪਲਾਂ ਦੀ ਰਿਪੋਰਟਾਂ ਦਾ ਇੰਤਜ਼ਾਰ ਹੈ ਤੇ ਹੁਣ ਤੱਕ ਮੌਤਾਂ ਦੀ ਗਿਣਤੀ 997 ਹੈ । ਐਕਟਿਵ ਕੇਸਾਂ ਦੀ ਗਿਣਤੀ 24 ਹੈ ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ 30019 ਹੈ ।

LEAVE A REPLY

Please enter your comment!
Please enter your name here