ਫੈਕਟਰੀ ਦੇ ਤਾਲੇ ਤੋੜ ਕੇ ਲੱਖਾਂ ਦਾ ਸਮਾਨ ਲੈ ਗਏ ਚੋਰ, ਘਟਨਾ ਸੀਸੀਟੀਵੀ ਵਿੱਚ ਕੈਦ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਦੇ ਲੰਮਾ ਪਿੰਡ ਨੇੜੇ ਸਥਿਤ ਇਕ ਫੈਕਟਰੀ ਦੇ ਤਾਲੇ ਤੋੜ ਕੇ ਚੋਰ ਲੱਖਾਂ ਦਾ ਸਾਮਾਨ ਅਤੇ ਹਜਾਰਾਂ ਦੀ ਨਕਦੀ ਲੈ ਗਏ। ਇਹ ਘਟਨਾ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਗਰਗ ਆਇਲ ਮਿੱਲ ਲੰਮਾ ਪਿੰਡ ਦੇ ਮਾਲਕ ਵਿਪਨ ਅਗਰਵਾਲ ਵਾਸੀ ਕਿ੍ਰਸ਼ਨਾ ਨਗਰ ਲਾਡੋਵਾਲੀ ਰੋਡ ਨੇ ਦੱਸਿਆ ਕਿ ਉਹ ਸ਼ਾਮ ਸੱਤ ਵਜੇ ਆਪਣੀ ਫੈਕਟਰੀ ਬੰਦ ਕਰਕੇ ਗਏ ਸਨ। ਸੋਮਵਾਰ ਸਵੇਰੇ ਦਸ ਵਜੇ ਜਦੋਂ ਫੈਕਟਰੀ ਆਏ ਤਾਂ ਤਾਲੇ ਟੁੱਟੇ ਹੋਏ ਸਨ। ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅੰਦਰੋਂ 20 ਟੀਨ ਰਿਫਾਇੰਡ, ਤੇਲ ਦੀਆਂ 40 ਪੇਟੀਆਂ, ਇੱਕ ਲੈਪਟਾਪ, ਨੋਟ ਗਿਣਨ ਵਾਲੀ ਮਸ਼ੀਨ ਅਤੇ 75 ਹਜਾਰ ਦੀ ਨਕਦੀ ਗਾਇਬ ਸੀ।

Advertisements

ਵਿਪਨ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਚਾਰ ਨੌਜਵਾਨਾਂ ਨੇ ਇੱਕ ਔਰਤ ਨਾਲ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਥਾਣਾ 8 ਦੇ ਇੰਚਾਰਜ ਸਬ-ਇੰਸਪੈਕਟਰ ਮੁਕੇਸ਼ ਕੁਮਾਰ ਨੇ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਸੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here