
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈਲਫੇਅਰ ਸੋਸਾਇਟੀ ਕਪੂਰਥਲਾ ਵੱਲੋਂ ਮਾਤਾ ਭੱਦਰਕਾਲੀ ਮੰਦਰ ਵਿਖੇ ਕਰਵਾਏ ਜਾ ਰਹੇ 77ਵੇਂ ਮਾਤਾ ਭੱਦਰਕਾਲੀ ਮੇਲੇ ਸਬੰਧੀ ਸੱਦਾ ਪੱਤਰ ਐਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ, ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈਲਫੇਅਰ ਸੋਸਾਇਟੀ ਕਪੂਰਥਲਾ ਦੇ ਸੇਵਾਦਾਰ ਰਮਨ ਸ਼ਰਮਾ, ਰਾਜੀਵ ਸ਼ਰਮਾ, ਗੋਪੇਸ਼ ਸ਼ਰਮਾ ਨੇ ਐਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਨੂੰ ਸੱਦਾ ਪੱਤਰ ਦੇਣ ਦੇ ਬਾਅਦ ਕਿਹਾ ਕਿ ਸਾਨੂੰ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

ਇਸ ਦੇ ਲਈ ਸਾਡੀ ਸੋਚ ਦੂਜਿਆਂ ਪ੍ਰਤੀ ਚੰਗੀ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਧਾਰਮਿਕ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਾਂ। ਧਾਰਮਿਕ ਗਤੀਵਿਧੀਆਂ ਵਿੱਚ ਆਪਣੀ ਨੇਕ ਕਮਾਈ ਨੂੰ ਚੰਗੇ ਕੰਮਾਂ ਵਿੱਚ ਲਗਾ ਕੇ ਨੇਕੀ ਦੇ ਭਾਗੀਦਾਰ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖ ਸੱਚੇ ਕਰਮ ਕਰਕੇ ਹੀ ਜੀਵਨ ਵਿੱਚ ਅੱਗੇ ਵੱਧਦਾ ਹੈ। ਸਾਨੂੰ ਕਿਸੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ।












