Saturday, October 24, 2026
Home Crime ਪੈਸਿਆਂ ਦੇ ਲੈਣ-ਦੇਣ ਕਰਕੇ ਦੋਸਤ ਨੇ ਢਾਬੇ ਤੇ ਕੰਮ ਕਰਦੇ ਦੋਸਤ ਨੂੰ...

ਪੈਸਿਆਂ ਦੇ ਲੈਣ-ਦੇਣ ਕਰਕੇ ਦੋਸਤ ਨੇ ਢਾਬੇ ਤੇ ਕੰਮ ਕਰਦੇ ਦੋਸਤ ਨੂੰ ਮਾਰੀ ਗੋਲੀ

ਜਲਾਲਾਬਾਦ (ਦ ਸਟੈਲਰ ਨਿਊਜ਼)। ਜਲਾਲਾਬਾਦ ਪੂਰਬੀ ਪਾਸ ਜਲੰਧਰ-ਮੋਗਾ ਹਾਈਵੇਅ ਤੇ ਸਥਿਤ ਕਰਨ ਢਾਬੇ ਵਿੱਚ ਕੰਮ ਕਰਦੇ ਨੌਜਵਾਨ ਦੇ ਗੋਲੀ ਮਾਰ ਦਿੱਤੀ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ। ਪੈਸਿਆਂ ਦੇ ਲੈਣ-ਦੇਣ ਤੋਂ ਬਾਅਦ ਤੈਸ਼ ਵਿੱਚ ਆਏ ਮ੍ਰਿਤਕ ਦੇ ਦੋਸਤ ਨੇ ਹੀ ਉਸ ਨੂੰ ਗੋਲੀ ਮਾਰ ਦਿੱਤੀ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਅਮਨ ਕੌਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਰਨ ਢਾਬੇ ਉੱਤੇ ਕੰਮ ਕਰਦੇ ਸੰਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਜਲਾਲਾਬਾਦ ਪੂਰਬੀ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸਬਾਜ਼ੀ ਨੇ ਹਿੰਸਕ ਰੂਪ ਧਾਰਨ ਕਰ ਲਿਆ। ਮ੍ਰਿਤਕ ਦੀ ਮਾਤਾ ਅਮਨ ਕੌਰ ਦੇ ਬਿਆਨਾਂ ਮੁਤਾਬਿਕ ਸੰਦੀਪ ਸਿੰਘ ਨੇ ਮੁਲਜ਼ਮ ਬਿਕਰਮਜੀਤ ਸਿੰਘ ਪਾਸੋਂ ਪੈਸੇ ਲੈਣੇ ਸਨ, ਪਰ ਉਹ ਪੈਸੇ ਮੰਗਣ ਉੱਤੇ ਟਾਲਮਟੋਲ ਕਰਦਾ ਆ ਰਿਹਾ ਸੀ।

Advertisements

ਲੰਘੀ ਰਾਤ ਵੀ ਦੋਵਾਂ ਵਿਚਾਲੇ ਇਸ ਮਾਮਲੇ ਨੂੰ ਲੈ ਕੇ ਤਕਰਾਰਬਾਜ਼ੀ ਹੋਈ ਸੀ ਅਤੇ ਬਿਕਰਮਜੀਤ ਸਿੰਘ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਉਪਰੋਕਤ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਦੂਜੇ ਪਾਸੇ, ਮੌਕੇ ਉੱਤੇ ਇਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰਨ ਪੁੱਜੇ ਹਲਕਾ ਡੀ.ਐੱਸ.ਪੀ. ਸੁਖਵਿੰਦਰ ਸਿੰਘ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਚੱਲੀ ਗੋਲੀ ਨੂੰ ਮਹਿਜ਼ ਇੱਤਫਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਚਾਨਕ ਚੱਲੀ ਗੋਲੀ ਢਾਬੇ ਉੱਤੇ ਕੰਮ ਕਰਦੇ ਸੰਦੀਪ ਸਿੰਘ ਨੂੰ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here