ਕੋਟਲਾ ਨੌਧ ਸਕੂਲ ‘ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਪਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ

ਹਰਿਆਣਾ (ਦ ਸਟੈਲਰ ਨਿਊਜ਼)। ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਰਕਾਰੀ ਸੀ.ਸੈ. ਸਕੂਲ ਕੋਟਲਾ ਨੌਧ ਸਿੰਘ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਇਲਾਕੇ ਦੇ ਮੋਹਤਬਾਰ ਆਗੂਆਂ ਸਕੂਲ ਪ੍ਰਬੰਧਕਾ ਕਮੇਟੀ ਮੈਂਬਰਾਂ ਵੱਖ-ਵੱਖ ਸਕੂਲਾਂ ਤੇ ਅਧਿਆਪਕਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਏ.ਅਗਰਵਾਲ ਬਾਗਵਾਨੀ ਵਿਭਾਗ ਭੂੰਗਾ ਦੇ ਮੁਖੀ ਡਾ.ਲਖਵੀਰ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਅੱਜ ਧਰਤੀ ਉੱਤੇ ਵੱਧ ਰਹੇ ਪ੍ਰਦਰਸ਼ਨ ਨਾਲ ਦਿਨੋਂ ਦਿਨ ਹਵਾ ਪਾਣੀ ਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਸਖਤ ਲੋੜ ਹੈ।

Advertisements

ਬੁਲਾਰਿਆਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਪੂਰੀ ਮਨੁੱਖਤਾ ਦੇ ਭਲੇ ਲਈ ਕੁਦਰਤੀ ਸੋਮਿਆਂ ਦੀ ਸੰਭਾਲ ਦਾ ਸੁਨੇਹਾ ਦਿੱਤਾ ਹੈ। ਇਸ ਮੌਕੇ ਸਕੂਲ ਵਲੋਂ ਵੱਖ-ਵੱਖ ਸਿੱਖਿਆ ਸਹਾਇਕ ਗਤੀਵਿਧੀਆਂ, ਵਿਦਿਅਕ ਤੇ ਖੇਡ ਮੁਕਾਬਲਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ, ਇਲਾਕੇ ਦੇ ਸਹਿਯੋਗੀ ਸੱਜਣਾਂ ਤੇ ਅਧਿਆਪਕਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਏ.ਅਗਰਵਾਲ ਵਲੋਂ ਸਮਾਗਮ ਵਿਚ ਹਾਜਰ ਹੋਏ ਸੱਜਣਾ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਬਾਗਵਾਨੀ ਵਿਭਾਗ ਭੂੰਗਾ ਤੋਂ ਡਾ.ਦੀਪਕ, ਡਾ.ਹਰਪਾਲ ਸਿੰਘ, ਸ.ਸ.ਸ.ਸ. ਢੱਡੇ ਫਤਿਹ ਸਿੰਘ ਦੇ ਇੰਚਾਰਜ ਵੇਦਨਾ ਵਿਰਲੀ, ਸਤਵਿੰਦਰ ਕੌਰ, ਮਨਜੀਤ ਕੌਰ ਸਰਪੰਚ ਡਡਿਆਣਾ, ਨੀਲਮ ਕੌਰ ਸਰਪੰਚ ਧਾਲੀਵਾਲ, ਮਨਜੀਤ ਕੌਰ ਸਾਬਕਾ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ, ਉੱਘੇ ਸਮਾਜ ਸੇਵੀ ਕੁਲਵੀਰ ਸਿੰਘ ਬੈਂਸ, ਐਡਵੋਕੇਟ ਜਸਕੀਰਤ ਸਿੰਘ, ਸੁੱਮਿਤਰ ਸਿੰਘ, ਸੁਖਮਨ ਸਿੰਘ ਧਾਲੀਵਾਲ, ਜਤਿੰਦਰਪਾਲ ਸਿੰਘ, ਲੈਕ ਸਤਿੰਦਰ ਕੌਰ, ਪ੍ਰਦੀਪ ਕੌਰ, ਪਰਮਜੀਤ ਕੌਰ ਇੰਚਾਰਜ ਮਿਰਜਾਪੁਰ, ਗੁਰਮੇਲ ਸਿੰਘ, ਕੁਲਦੀਪ ਸਿੰਘ, ਦਲਵੀਰ ਸਿੰਘ, ਪ੍ਰਦੀਪ ਕੌਰ ਹੁਸੈਨਪੁਰ ਗੁਰੂ, ਗੁਰਵਿੰਦਰ ਕੌਰ, ਕਮਲਜੀਤ ਕੌਰ, ਗੁਰਜੀਤ ਕੌਰ, ਕੁਲਦੀਪ ਕੌਰ, ਸੁਖਵੀਰ ਸਿੰਘ, ਸਤਵਿੰਦਰ ਸਿੰਘ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਆਦਿ ਹਾਜ਼ਰ ਸਨ। ਇਸ ਮੌਕੇ ਛੋਲੇ ਤੇ ਪੂਰੀਆਂ ਦਾ ਲੰਗਰ ਵੀ ਛਕਾਇਆ ਗਿਆ।

LEAVE A REPLY

Please enter your comment!
Please enter your name here