ਕਮਰਸ਼ੀਅਲ ਗੈਸ ਸਿਲੰਡਰ 21 ਰੁਪਏ ਹੋਇਆ ਮਹਿੰਗਾ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਕਮਰਸ਼ੀਅਲ ਗੈਸ ਸਿਲੰਡਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਤੇ ਹੋਇਆ ਹੈ ਤੇ ਇਸ ਦੇ ਰੇਟ ਵਿਚ 21 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਲਈ 1796.50 ਰੁਪਏ ਅਦਾ ਕਰਨੇ ਪੈਣਗੇ। ਦੱਸ ਦਈਏ ਕਿ ਘਰੇਲੂ ਗੈਸ ਸਿਲੰਡਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦਾ ਸਿੱਧਾ ਪ੍ਰਭਾਵ ਆਮ ਜਨਤਾ ਲਈ ਬਾਹਰ ਖਾਣ-ਪੀਣ ਤੇ ਪਵੇਗਾ। ਕਿਉਂਕਿ ਬਾਹਰ ਖਾਣਾ-ਪੀਣਾ ਮਹਿੰਗਾ ਹੋਣ ਵਾਲਾ ਹੈ।

Advertisements

LEAVE A REPLY

Please enter your comment!
Please enter your name here