ਦਿੱਲੀ ਪੁਲਿਸ ਨੇ ਤਿੰਨ ਤਸਕਰਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਕੀਤਾ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਦਿੱਲੀ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਵਿਰੁੱਧ ਚਲਾਈ ਮੁਹਿੰਮ ਦੌਰਾਨ ਤਿੰਨ ਹਥਿਆਰਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪੁਲਿਸ ਨੇ ਤਿੰਨਾਂ ਤੋਂ 30 ਪਿਸਤੌਲ ਬਰਾਮਦ ਕੀਤੇ ਹਨ।ਦੋਸ਼ੀਆ ਦੀ ਪਹਿਚਾਣ ਸੁਭਾਸ਼ ਵਰਕੜੇ ਉਮਰ 31 ਸਾਲਾ, ਅਬਦੁਲ ਕਲਾਮ ਉਮਰ 25 ਸਾਲਾ ਅਤੇ ਦੀਪਕ ਬਰੇਲਾ, ਉਮਰ 24 ਸਾਲਾ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰਾਂ ਦੀ ਤਸਕਰੀ ਨਾਲ ਸਬੰਧਤ ਗਤੀਵਿਧੀਆਂ ਵਿੱਚ ਵਰਤੇ ਗਏ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਅਤੇ ਪੁਲਿਸ ਦੇ ਇੱਕ ਅਧਿਕਾਰੀ ਅਨੁਸਾਰ ਹਥਿਆਰਾਂ ਦੀ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਲਗਾਤਾਰ ਨਿਗਰਾਨੀ ਤੋਂ ਪਤਾ ਲੱਗਾ ਹੈ ਕਿ ਯੂਪੀ ਦੇ ਕੁਝ ਅਸਲਾ ਸਪਲਾਇਰ ਮੱਧ ਪ੍ਰਦੇਸ਼ ਦੇ ਗ਼ੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰਾਂ ਦੇ ਸੰਪਰਕ ਵਿੱਚ ਹਨ ਅਤੇ ਉਹ ਇਹਨਾਂ ਤੋ ਨਾਜਾਇਜ਼ ਹਥਿਆਰ ਵੀ ਖਰੀਦਦੇ ਹਨ।

Advertisements

ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਸਭ ਤੋਂ ਪਹਿਲਾਂ ਆਊਟਰ ਰਿੰਗ ਰੋਡ ਸਥਿਤ ਨਿਰੰਕਾਰੀ ਗਰਾਊਂਡ ਨੇੜੇ ਘੇਰਾਬੰਦੀ ਕਰਕੇ ਮੱਧ ਪ੍ਰਦੇਸ਼ ਦੇ ਬੈਤੂਲ ਦੇ ਰਹਿਣ ਵਾਲੇ ਸੁਭਾਸ਼ ਵਰਕਾੜੇ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਸੁਭਾਸ਼ ਦੇ ਬੈਗ ਵਿੱਚੋਂ 32 ਬੋਰ ਦੇ ਕੁੱਲ 10 ਨਾਜਾਇਜ਼ ਅਰਧ-ਆਟੋਮੈਟਿਕ ਪਿਸਤੌਲ ਬਰਾਮਦ ਕੀਤੇ ਹਨ।ਦਿੱਲੀ ਪੁਲਸ ਦੇ ਸੂਤਰਾਂ ਮੁਤਾਬਕ ਇਕ ਹੋਰ ਕਾਰਵਾਈ ‘ਚ ਮੇਰਠ ਦੇ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਅਬਦੁਲ ਕਲਾਮ ਨੂੰ ਮਿਲੇਨੀਅਮ ਪਾਰਕ ਸਰਾਏ ਕਾਲੇ ਖਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਬੈੱਡਸ਼ੀਟ ‘ਚ ਲਪੇਟੀਆਂ ਅਤੇ ਵੋਲਟੇਜ ਸਟੈਬਲਾਈਜ਼ਰ ‘ਚ ਛੁਪਾਏ ਹੋਏ 15 ਅਰਧ-ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

ਇਸਤੋਂ ਬਾਅਦ ਕਥਿਤ ਦੋਸ਼ੀ ਅਬਦੁਲ ਕਲਾਮ ਦੀ ਠੋਸ ਸੂਚਨਾ ਦੇ ਆਧਾਰ ‘ਤੇ ਦੀਪਕ ਬਰੇਲਾ ਵਾਸੀ ਬੁਰਹਾਨਪੁਰ, ਮੱਧ ਪ੍ਰਦੇਸ਼, ਜੋ ਕਿ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰ ਹਨ, ਉਸਨੂੰ ਧਾਰ, ਐਮਪੀ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੋਲੋਂ 5 ਅਰਧ-ਆਟੋਮੈਟਿਕ ਪਿਸਤੌਲ ਬਰਾਮਦ ਕੀਤੇ ਗਏ ਹਨ। ਸੂਚਨਾ ਦੇ ਆਧਾਰ ‘ਤੇ ਪੁਲਸ ਹੁਣ ਤਿੰਨਾਂ ਦੋਸ਼ੀਆਂ ਤੋਂ ਹਥਿਆਰਾਂ ਦੀ ਤਸਕਰੀ ‘ਚ ਸ਼ਾਮਲ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here