ਵਰਲਡ ਫਿਸ਼ਰੀ ਡੇਅ ਮੌਕੇ ਗੁਰਦਾਸਪੁਰ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਸ਼ੁਰੂਆਤ

ਗੁਰਦਾਸਪੁਰ(ਦ ਸਟੈਲਰ ਨਿਊਜ਼)। ਅੱਜ ਸਰਕਾਰੀ ਮੱਛੀ ਪੂੰਗ ਫਾਰਮ ਹਯਾਤਨਗਰ (ਗੁਰਦਾਸਪੁਰ) ਵਿਖੇ `ਵਰਲਡ ਫਿਸ਼ਰੀ ਡੇਅ` ਮਨਾਇਆ ਗਿਆ। ਇਸ ਮੌਕੇ `ਤਾਜੇ ਪਾਣੀ ਦੀ ਐਕੁਆਕਲਚਰ ਅਤੇ ਐਕੁਆਕਲਚਰ ਵਿੱਚ ਨਵੀਨਤਮ ਤਕਨਾਲੋਜੀ` ਦੇ ਟਾਈਟਲ ਅਧੀਨ ਤਿੰਨ ਰੋਜ਼ਾ  ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਉਦਘਾਟਨ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਨੇ ਕੀਤਾ। ਇਸ ਪ੍ਰੋਗਰਾਮ ਵਿੱਚ 50 ਤੋਂ ਵੱਧ ਮੱਛੀ ਕਾਸ਼ਤਕਾਰਾਂ ਨੇ ਭਾਗ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਕੌਰ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ ਮੱਛੀ ਪਾਲਣ ਦਾ ਕਿੱਤਾ ਬਹੁਤ ਲਾਹੇਵੰਦਾ ਹੈ ਅਤੇ ਕਿਸਾਨਾਂ ਨੂੰ ਇਸਨੂੰ ਸਹਾਇਕ ਧੰਦੇ ਵਜੋਂ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਸਬਸਿਡੀ ਉੱਪਰ ਲੋਨ ਦੇਣ ਦੇ ਨਾਲ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਮੱਛੀ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾ. ਤੁਸ਼ਾਰ ਸ਼ਰਮਾਂ ਨੇ ਸੰਯੁਕਤ ਮੱਛੀ ਪਾਲਣ ਦੀਆਂ ਨਵੀਨਮ ਤਕਨੀਕਾਂ ਸਬੰਧੀ ਅਤੇ ਸ੍ਰੀਮਤੀ ਗੁਰਜੀਤ ਕੌਰ, ਐਗਰੀਕਲਚਰਲ ਟੈਕਨੋਲਜੀ ਮੈਨੇਜਮੈਂਟ ਏਜੰਸੀ (ਆਤਮਾ) ਗੁਰਦਾਸਪੁਰ ਨੇ ਮੱਛੀਆਂ ਦੀ ਬਿਮਾਰੀਆਂ ਅਤੇ ਮੰਡੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸਮਾਗਮ ਦੋਰਾਨ ਮੱਛੀ ਕਾਸ਼ਤਕਾਰਾਂ ਨੇ ਮੱਛੀ ਪਾਲਣ ਸਬੰਧੀ ਸਬੰਧੀ ਆਪਣੇ ਸੁਆਲਾਂ ਦਾ ਜੁਆਬ ਮਾਹਿਰਾਂ ਕੋਲੋਂ ਲਿਆ।

Advertisements

ਸਰਵਣ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਗੁਰਦਾਸਪੁਰ ਅਤੇ ਗੁਰਿੰਦਰ ਸਿੰਘ, ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਮੱਛੀ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਾਜੀਵ ਕੁਮਾਰ ਫਾਰਮ ਸੁਪਰਡੈਂਟ, ਹਰਵਿੰਦਰ ਸਿੰਘ ਮੱਛੀ ਪਾਲਣ ਅਫਸਰ ਡੇਰਾ ਬਾਬਾ ਨਾਨਕ, ਨਮਰਤਾ ਰਾਏ ਮੱਛੀ ਪਾਲਣ ਅਫਸਰ ਗੁਰਦਾਸਪੁਰ ਅਤੇ ਮਨਦੀਪ ਸਿੰਘ ਸੀਨੀਅਰ ਸਹਾਇਕ ਅਤੇ ਸਮੂਹ ਸਟਾਫ ਹਾਜਿਰ ਸਨ। ਵਿਸ਼ਾਲ ਸ਼ਰਮਾ, ਮੱਛੀ ਪਾਲਣ ਅਫਸਰ ਪਠਾਨਕੋਟ ਵੱਲੋ ਮੰਚ ਦਾ ਸੰਚਾਲਨ ਬਾਖੂਬੀ  ਕੀਤਾ ਗਿਆ।     

LEAVE A REPLY

Please enter your comment!
Please enter your name here