ਰੇਲਵੇ ਮੰਡੀ ਸਕੂਲ ਵਿੱਚ ਬੱਚਿਆ ਨੇ ਚੱਖਿਆ ਮੋਟੇ ਅਨਾਜ ਦਾ ਸਵਾਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੰਤਰਰਾਸ਼ਟਰੀ ਮੋਟਾ ਅਨਾਜ ਸਾਲ 2023 ਦੇ ਅੰਤਰ ਗਤ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿੱਚ ਪ੍ਰਿੰਸੀਪਲ ਲਲਿਤਾ ਰਾਣੀ ਦੀ ਯੋਗ ਅਗਵਾਈ ਵਿਚ ਬੱਚਿਆਂ ਨੂੰ ਮੋਟੇ ਅਨਾਜ ਦੀ ਜਾਣਕਾਰੀ ਤੇ ਉਸਦੇ ਹੋਣ ਵਾਲੇ ਫਾਇਦਿਆ ਵਾਰੇ ਦਸਿਆ ਗਿਆ । ਬੱਚਿਆਂ ਨੂੰ ਮੋਟੇ ਅਨਾਜ ਬਾਜਰੇ,ਰਾਗੀ, ਜਵਾਰੇ ਆਦਿ ਦੀ ਹੱਥ ਵਿੱਚ ਫੜ ਕੇ ਇਹਨਾਂ ਦੀ ਪਹਿਚਾਣ ਕਰਾਈ ਗਈ ਬਲਕਿ ਬੱਚਿਆਂ ਨੂੰ ਇਹਨਾਂ ਤੋਂ ਬਣੀਆਂ ਸਵਾਦਿਸ਼ਟ ਡਿਸ਼ਾ ਜਿਵੇਂ ਬਾਜਰੇ ਦਾ ਦਲੀਆ, ਉਪਮਾ ਤੇ ਬਾਜਰੇ ਦੀ ਰੋਟੀ ਵੀ ਦਾਲ ਨਾਲ ਪਰੋਸੀ ਗਈ। ਜਿਸ ਨੂੰ ਬੱਚਿਆ ਨੇ ਬੜੇ ਸੁਆਦ ਨਾਲ ਖਾਧਾ। ਇਸ ਸਬੰਧੀ ਪ੍ਰਿੰਸੀਪਲ ਲਲਿਤਾ ਰਾਣੀ ਜੀ ਨੇ ਬੱਚਿਆ ਨੂੰ ਮੋਟੇ ਅਨਾਜ ਦੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦਸਿਆ ਕਿ ਇਸ ਨਾਲ ਫਾਈਬਰ ਅਤੇ ਕੈਲਸ਼ੀਅਮ ਮਿਲਦਾ ਹੈ ਜੋ ਸਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜਬੂਤ ਕਰਨ ਲਈ ਲਾਹੇਵੰਦ ਹੈ। ਇਸ ਲਈ ਮੋਟੇ ਅਨਾਜ ਨੂੰ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।

Advertisements

ਇਸ ਤੋਂ ਇਲਾਵਾ ਸਕੂਲ ਦੇ ਫੂਡ ਐਂਡ ਪਿਜ਼ਰਵੇਸ਼ਨ ਦੇ ਲੈਕਚਰਾਰ ਸਾਲਿਨੀ ਨੇ ਬਚਿਆ ਨੂੰ ਮੋਟੇ ਅਨਾਜ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਕੂਲ ਵਿੱਚ ਮੋਟੇ ਅਨਾਜ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਲੇਖ ਰਚਨਾ ਮੈਡਮ ਸੁਲਕਸ਼ਨਾ ਅਤੇ ਮੈਡਮ ਮਧੂ ਸ਼ਰਮਾ ਨੇ ਕਰਵਾਏ।ਲੇਖ ਰਚਨਾ ਵਿੱਚੋਂ ਪਹਿਲੀ ਪੁਜੀਸ਼ਨ ਹਿਮਾਨੀ ਬਸੀ ਨੇ ਪ੍ਰਾਪਤ ਕੀਤੀ। ਕਵਿਤਾ ਗਾਉਣ ਮੁਕਾਬਲਾ ਗੁਰਪ੍ਰੀਤ ਅਤੇ ਪੂਜਾ ਤੇਜੀ ਨੇ ਕਰਵਾਇਆ। ਇਸ ਮੁਕਾਬਲੇ ਵਿਚ ਪਹਿਲੀ ਪੁਜੀਸ਼ਨ ਨਮਰਤਾ ਨੇ ਹਾਸਿਲ ਕੀਤੀ।

ਕੁਇਜ਼ ਮੁਕਾਬਲਾ ਮੈਡਮ ਇੰਦਰਜੀਤ ਅਤੇ ਮੈਡਮ ਸੁਸ਼ਮਾ ਜੀ ਨੇ ਕਰਵਾਇਆ ਤੇ ਇਸ ਮੁਕਾਬਲੇ ਵਿੱਚੋਂ ਪਹਿਲਾਂ ਸਥਾਨ ਨੇਹਾ, ਮਰੀਅਮ ਤੇ ਨੇਹਾ ਕੁਮਾਰੀ ਨੇ ਪ੍ਰਾਪਤ ਕੀਤਾ। ਪਹਿਲਾਂ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਰਾਣੀ ਨੇ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਮੈਡਮ ਅਪਰਾਜਿਤਾ, ਮੈਡਮ ਰਬਿੰਦਰ, ਪਰਵੀਨ, ਸਰੋਜ, ਮੋਨਿਕਾ, ਇਕਬਾਲ ਰੂਬਲ ਸ਼ੈਲੀ ਅਤੇ ਮਿਡ ਡੇ ਮੀਲ ਇੰਚਾਰਜ ਮਨਜੀਤ ਅਤੇ ਸ਼ਾਲੂ ਜੀ ਸ਼ਾਮਿਲ ਹੋਏ।

LEAVE A REPLY

Please enter your comment!
Please enter your name here