ਜ਼ਿਲ੍ਹੇ ਵਿਚ ਛੋਟੇ ਬੱਚਿਆਂ ਅਤੇ ਹਸਪਤਾਲ ਦੇ ਡਾਕਟਰਾਂ ਸਮੇਤ 84 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਇਕ ਵਾਰ ਫਿਰ ਬੇਕਾਬੂ ਹੁੰਦਾ ਵਿਖਾਈ ਦੇ ਰਿਹਾ ਹੈ। ਬੀਤੇ ਦਿਨ ਕੁਝ ਛੋਟੇ ਬੱਚਿਆਂ ਅਤੇ ਸ਼ਹਿਰ ਦੇ ਇਕ ਵੱਡੇ ਹਸਪਤਾਲ ਦੇ ਡਾਕਟਰਾਂ ਸਮੇਤ 84 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਮੰਗਲਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 86 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ 84 ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਪਾਏ ਗਏ। ਪਾਜ਼ੇਟਿਵ ਆਉਣ ਵਾਲਿਆਂ ਵਿਚ ਜਿੱਥੇ 1,4, 7 ਅਤੇ 10 ਸਾਲ ਦੇ ਬੱਚੇ ਅਤੇ ਇਕ ਮਲਟੀ ਸਪੈਸ਼ਲਿਸਟੀ ਹਸਪਤਾਲ ਦੇ ਕੁਝ ਡਾਕਟਰ ਵੀ ਹਨ, ਉਥੇ ਹੀ ਕਈ ਪਰਿਵਾਰਾਂ ਦੇ 3-4 ਮੈਂਬਰ ਵੀ ਸ਼ਾਮਲ ਹਨ। ਪਤਾ ਲੱਗਾ ਹੈ ਕਿ ਇਹ ਮਰੀਜ਼ ਪੁਰਾਣੀ ਬਾਰਾਦਰੀ, ਲਿੰਕ ਰੋਡ ਲਾਜਪਤ ਨਗਰ, ਮਾਸਟਰ ਤਾਰਾ ਸਿੰਘ ਨਗਰ, ਅਰਬਨ ਅਸਟੇਟ, ਜਲੰਧਰ ਹਾਈਟਸ, ਗੁਰੂ ਤੇਗ ਬਹਾਦਰ ਨਗਰ, ਮੋਤਾ ਸਿੰਘ ਨਗਰ, ਲਾਜਪਤ ਨਗਰ, ਛੋਟੀ ਬਾਰਾਦਰੀ, ਸ਼ਕਤੀ ਨਗਰ, ਮਾਡਲ ਹਾਊਸ, ਗੀਤਾ ਕਾਲੋਨੀ, ਸੂਰਿਆ ਐਨਕਲੇਵ ਅਤੇ ਜ਼ਿਲ੍ਹੇ ਦੇ ਕਈ ਹੋਰ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ।

Advertisements

ਇਸ ਦੇ ਨਾਲ ਹੀ ਮਹਿਕਮੇ ਨੂੰ 694 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਪ੍ਰਾਪਤ ਹੋਈ ਅਤੇ ਐਕਟਿਵ ਕੇਸਾਂ ਵਿਚੋਂ 2 ਹੋਰ ਮਰੀਜ਼ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ 2445 ਹੋਰ ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ।

LEAVE A REPLY

Please enter your comment!
Please enter your name here