ਲਾਭਪਾਤਰੀ ਅਯੋਗ ਪਾਏ ਜਾਣ ਕਾਰਨ ਵਿਭਾਗ ਵੱਲੋਂ ਨਹੀਂ ਦਿੱਤੇ ਜਾ ਰਹੇ ਬਿਜਲੀ ਕੁਨੇਕਸ਼ਨ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਪਿੰਡ ਬੰਨਵਾਲਾ ਹਨਵੰਤਾ ਵਿਖੇ ਬਣੀ ਕਲੋਨੀ ਵਿਖੇ ਬਿਜਲੀ ਨਾ ਪਹੁੰਚਣ ਸਬੰਧੀ ਪਿਛਲੇ ਦਿਨੀ ਲਗੀ ਖਬਰ ਬਾਰੇ ਸਪਸ਼ਟੀਕਰਨ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਰਾਮ ਕੁਮਾਰ ਵੰਡ ਉਪ ਮੰਡਲ ਪੀ.ਐਸ.ਪੀ.ਸੀ.ਐਲ ਖੂਈ ਖੇੜਾ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਉਨਾਂ ਨੂੰ ਰਿਪੋਰਟ ਦਿੱਤੀ ਗਈ ਹੈ ਕਿ ਪੰਚਾਇਤ ਵੱਲੋਂ ਪਹਿਲਾਂ ਪਿੰਡ ਦੇ ਵਸਨੀਕਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕੀਤੇ ਗਏ ਸਨ।

Advertisements

ਜ਼ੋ ਕਿ ਬਾਅਦ ਵਿਚ ਦਫਤਰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪੜਤਾਨ ਕਰਨ ਤੇ ਲਾਭਪਾਤਰੀ ਅਯੋਗ ਪਾਏ ਗਏ ਜਿਸ ਕਰਕੇ ਅਲਾਟ ਕੀਤੇ ਪਲਾਟ ਰੱਦ ਕਰ ਦਿੱਤੇ ਗਏ ਸਨ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਇਨ੍ਹਾਂ ਪਲਾਟਾਂ ਵਿਚ ਬਿਜਲੀ ਦੇ ਕੁਨੈਕਸ਼ਨ ਨਾ ਦਿੱਤੇ ਜਾਣ ਸਬੰਧੀ ਲਿਖਿਆ ਗਿਆ ਸੀ ਇਸ ਤਹਿਤ ਉਪ ਮੰਡਲ ਪੀ.ਐਸ.ਪੀ.ਸੀ.ਐਲ ਵੱਲੋਂ ਇਨ੍ਹਾਂ ਬਿਨੈਕਾਰਾਂ ਨੂੰ ਬਿਜਲੀ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ।

LEAVE A REPLY

Please enter your comment!
Please enter your name here