ਮਾਪੇ ਆਪਣੇ ਬੱਚਿਆਂ ਨੂੰ ਬਿਨ੍ਹਾਂ ਪੱਖ-ਪਾਤ ਉੱਚੀ ਪ੍ਰਵਾਜ਼ ਲਈ ਮੌਕੇ ਦੇਣ: ਸਾਕਸ਼ੀ ਸਾਹਨੀ

ਪਟਿਆਲਾ, (ਦ ਸਟੈਲਰ ਨਿਊਜ਼): ਕੌਮਾਂਤਰੀ ਮਹਿਲਾ ਦਿਵਸ ਦੀ ਪੂਰਬਲੀ ਸੰਧਿਆ ਮੌਕੇ 2014 ਬੈਚ ਦੇ ਆਈ.ਏ.ਐਸ. ਅਧਿਕਾਰੀ ਸਾਕਸ਼ੀ ਸਾਹਨੀ, ਜੋਕਿ ਪਟਿਆਲਾ ਵਿਖੇ ਅਪ੍ਰੈਲ-2022 ‘ਚ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹੋਏ ਹਨ, ਦਾ ਕਹਿਣਾਂ ਹੈ ਕਿ ‘ਮਾਪੇ ਆਪਣੇ ਬੱਚਿਆਂ ਨੂੰ ਬਿਨ੍ਹਾਂ ਪੱਖ-ਪਾਤ ਉੱਚੀ ਪ੍ਰਵਾਜ਼ ਲਈ ਮੌਕੇ ਦੇਣ ਤਾਂ ਬੱਚੇ ਵੀ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ‘ਚ ਕੋਈ ਕਮੀ ਨਹੀਂ ਛੱਡਣਗੇ।’ ਆਪਣੇ ਮਾਪਿਆਂ ਦਾ ਧੰਨਵਾਦ ਕਰਦਿਆਂ ਸਾਕਸ਼ੀ ਸਾਹਨੀ  ਨੇ ਕਿਹਾ ਕਿ ਉਹ ਦਫ਼ਤਰੀ ਕੰਮ-ਕਾਜ ਸੰਭਾਲਣ ਦੇ ਨਾਲ-ਨਾਲ ਆਪਣੀ ਧੀ ਲਈ ਵੀ ਸਮਾਂ ਕੱਢਦੀ ਹੈ।

Advertisements

ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ‘ਸਾਨੂੰ ਸਭ ਨੂੰ ਅਜਿਹਾ ਸੰਸਾਰ ਸਿਰਜਣ ਲਈ ਕੰਮ ਕਰਨਾ ਚਾਹੀਦਾ ਹੈ, ਜਿਥੇ ਹਰ ਕੋਈ ਆਪਣੀ ਪ੍ਰਤਿਭਾ ਮੁਤਾਬਕ ਉਚਾਈਆਂ ਛੂਹੇ ਅਤੇ ਆਪਣਾ ਸਭ ਤੋਂ ਬਿਹਤਰ ਪ੍ਰਦਰਸ਼ਨ ਕਰ ਸਕੇ। ਇਹੋ ਇਕ ਸਮਾਨ ਸੰਸਾਰ ਹੋਵੇਗਾ।’ ਪਟਿਆਲਾ  ‘ਚ ਕਈ ਨਿਵੇਕਲੇ ਪ੍ਰਾਜੈਕਟ ਸ਼ੁਰੂ ਕਰਨ ਵਾਲੇ ਸਾਕਸ਼ੀ ਸਾਹਨੀ ਨੇ ਬਾਲ ਭੀਖ ਬੁਰਾਈ ਦੇ ਖਾਤਮੇ ਲਈ ਸਕੂਲ ਆਨ ਵੀਲ੍ਹ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਕਰੈਚ, ਸਕੂਲੀ ਵਿਦਿਆਰਥੀਆਂ ਲਈ ਆਈ-ਐਸਪਾਇਰ ਸ਼ੁਰੂ ਕਰਨ ਸਮੇਤ ਲੜਕੀਆਂ ਤੇ ਖਾਸ ਕਰਕੇ ਬਿਰਧ ਮਹਿਲਾਵਾਂ ਦੀ ਭਲਾਈ ਲਈ ਉਚੇਚੇ ਕਦਮ ਪੁੱਟੇ ਹਨ।
ਇਸ ਤੋਂ ਬਿਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋਕਾਂ ਦੇ ਦੁਆਰ ਲਿਜਾਣ ਵਾਲਾ ਪਟਿਆਲਾ, ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆਂ ਤੇ ਡੀ.ਸੀ. ਡੈਸ਼ਬੋਰਡ ਰਾਹੀਂ ਸਾਰੀਆਂ ਸਕੀਮਾਂ ਦੀ ਆਨਲਾਈਨ ਮੋਨੀਟਰਿੰਗ ਕਰਨ ਵਾਲਾ ਵੀ ਪਟਿਆਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣਿਆ।

ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਅੰਦਰ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਆਈ.ਏ.ਐਸ. ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਪਟਿਆਲਾ ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ ਨਾਭਾ ਦਮਨਦੀਪ ਕੌਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜੀਵਨ ਜੋਤ ਕੌਰ ਤੋਂ ਇਲਾਵਾ ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ, ਸਿਵਲ ਸਰਜਨ ਡਾ. ਦਲਬੀਰ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਆਦਿ ਮਹਿਲਾ ਅਧਿਕਾਰੀ ਵੀ ਤਾਇਨਾਤ ਹਨ।

LEAVE A REPLY

Please enter your comment!
Please enter your name here