ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਅਤੇ ਸਰੋਂ ਦੀ ਫ਼ਸਲ ਤੇ ਤੇਲੇ ਦੇ ਹਮਲੇ ਤੋਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋ: ਡਾ.ਰਾਜਿੰਦਰ

ਪਠਾਨਕੋਟ (ਦ ਸਟੈਲਰ ਨਿਊਜ਼): ਮਾਨਯੋਗ ਰਾਹੁਲ ਤਿਵਾੜੀ, ਵਿੱਤੀ ਕਮਿਸ਼ਨਰ (ਖੇਤੀਬਾੜੀ), ਪੰਜਾਬ ਸਰਕਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜੀ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਸ.ਹਰਬੀਰ ਸਿੰਘ (ਆਈ.ਏ.ਐਸ), ਡਿਪਟੀ. ਕਮਿਸ਼ਨਰ, ਪਠਾਨਕੋਟ ਜੀ ਦੀ ਯੋਗ ਅਗਵਾਈ ਹੇਠ ਡਾ.ਰਾਜਿੰਦਰ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ, ਪਠਾਨਕੋਟ ਜੀ ਵੱਲੋਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ। ਉਹਨ੍ਹਾਂ ਨੇ ਕਿਹਾ ਕਿ ਮੌਸਮੀ ਬਦਲਾਅ ਨੂੰ ਦੇਖਦੇ ਹੋਏ ਕਣਕ ਦੀ ਫ਼ਸਲ ਵਿੱਚ ਪੀਲੀ ਕੁੰਗੀ ਅਤੇ ਸਰੋਂ ਦੀ ਫ਼ਸਲ ਵਿੱਚ ਤੇਲੇ ਦੇ ਹਮਲੇ ਦੀ ਸੰਭਾਵਨਾ ਵੱਧ ਸਕਦੀ ਹੈ।
ਇਸ ਸਬੰਧੀ ਡਾ. ਰਾਜਿੰਦਰ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ,ਪਠਾਨਕੋਟ ਜੀ ਨੇ ਕਿਸਾਨਾਂ ਨੂੰੰ ਸੁਚੇਤ ਰਹਿਣ ਅਤੇ ਆਪਣੇ ਖੇਤਾਂ ਦਾ ਨਿਰੰਤਰ ਸਰਵੇਖਣ ਕਰਨ ਦੀ ਅਪੀਲ ਕੀਤੀ।

Advertisements

ਇਸ ਸਬੰਧੀ ਉਹਨ੍ਹਾਂ ਨੇ ਕਿਹਾ ਕਿ ਇਹ ਸਮਾਂ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਅਤੇ ਸਰੋਂ ਦੀ ਫ਼ਸਲ ਤੇ ਤੇਲੇ ਦੇ ਹਮਲੇ ਲਈ ਢੁੱਕਵਾਂ ਹੈ। ਖੇਤਾਂ ਦਾ ਸਰਵੇਖਣ ਕਰਨ ਦੌਰਾਨ ਜੇ ਕਣਕ ਦੇ ਪੱਤਿਆਂ ਤੇ ਹਲਦੀ ਵਰਗਾ ਪੀਲੇ ਰੰਗ ਦਾ ਪਾਊਡਰ ਨਜਰ ਆਉਂਦਾ ਹੈ ਤਾਂ ਉਸਦੀ ਰੋਕਥਾਮ ਲਈ 200 ਗ੍ਰਾਮ ਟੈਬੂਕੋਨਾਜੋਲ 25 ਪ੍ਰਤੀਸ਼ਤ ਡਬਲਯੂ.ਜੀ ਜਾਂ 200 ਐਮ.ਐਲ ਪ੍ਰੋਪੀਕੋਨਾਜ਼ੋਲ 25 ਈ.ਸੀ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਭਾਗ ਵੱਲੋਂ ਦਿੱਤੀ ਤਕਨੀਕੀ ਜਾਣਕਾਰੀ ਅਨੁਸਾਰ ਸਪਰੇਅ ਕਰਨੀ ਚਾਹੀਦੀ ਹੈੇ। ਸ਼ੁਰੂਆਤ ਵਿੱਚ ਉੱਲੀਨਾਸ਼ਕਾਂ ਦਾ ਛਿੜਕਾਅ ਕੇਵਲ ਹਮਲੇ ਵਾਲੀਆਂ ਧੋੜੀਆਂ ਤੇ ਹੀ ਕਰੋ। ਜਿਸ ਨਾਲ ਇੱਕ ਤਾਂ ਸਾਡਾ ਖਰਚਾ ਘਟੇਗਾ ਅਤੇ ਦੂਜਾ ਜ਼ਰੂਰਤ ਪੈਣ ਤੇ ਦੁਬਾਰਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।

ਊਨ੍ਹਾਂ ਕਿਹਾ ਕਿ ਪੀਲੀ ਕੁੰਗੀ ਦਾ ਹਮਲਾ ਨੀਮ ਪਹਾੜੀ ਇਲਾਕਿਆਂ ਵਿੱਚ ਜਲਦੀ ਦੇਖਣ ਨੂੰ ਮਿਲਦਾ ਹੈ।ਇਸ ਲਈ ਉਸ ਇਲਾਕੇ ਦੇ ਕਿਸਾਨਾਂ ਨੂੰ ਜਿਆਦਾ ਸੁਚੇਤ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਫ਼ਰਵਰੀ ਮਹੀਨੇ ਵਿੱਚ ਸਰੋਂ ਰਾਇਆ, ਤਾਰਾਮੀਰਾ ਦੀ ਫ਼ਸਲ ਤੇ ਤੇਲੇ ਅਤੇ ਚੇਪੇ ਦਾ ਹਮਲਾ ਪੂਰੇ ਜੋਰ ਤੇ ਹੁੰਦਾ ਹੈ। ਇਹ ਕੀੜੇ ਬਹੁਤ ਜ਼ਿਆਦਾ ਗਿਣਤੀ ਵਿੱਚ ਫੁੱਲਾਂ ਅਤੇ ਫ਼ਲੀਆਂ ਤੇ ਹਮਲਾ ਕਰਦੇ ਹਨ। ਇਹ ਕਾਫ਼ੀ ਜਿਆਦਾ ਮਾਤਰਾ ਵਿੱਚ ਪੌਦੇ ਦਾ ਰਸ ਚੂਸਦੇ ਹਨ।ਜਿਸਦੇ ਸਿੱਟੇ ਵਜੋਂ ਪੌਦੇ ਦੇ ਫੁੱਲ ਤੇ ਫ਼ਲੀਆਂ ਸੁੱਕੜ ਜਾਂਦੀਆਂ ਹਨ, ਅਤੇ ਬੀਜ ਨਹੀਂ ਬਣਦੇ। ਇਸਦੀ ਰੋਕਥਾਮ ਲਈ ਥਾਇਆਮੈਥੋਕਸਮ 25 ਡਬਲਯੂ ਜੀ 40 ਗ੍ਰਾਮ ਜਾਂ ਮੈਟਾਸਿਸਟਾਕਸ 25 ਈ.ਸੀ 400 ਮਿਲੀਲੀਟਰ ਜਾਂ ਡਾਈਮੈਥੋਏਟ 30 ਈ.ਸੀ 400 ਮਿਲੀਲੀਟਰ ਨੂੰ 80 ਤੋਂ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨੀ ਚਾਹੀਦੀ ਹੈ। ਊਨ੍ਹਾਂ ਦੱਸਿਆ ਕਿ ਸਰੋਂ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਦੁਪਹਿਰ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਇਸ ਸਮੇਂ ਪਰ—ਪ੍ਰਾਗਣ ਕਿਰਿਆ ਕਰਨ ਵਾਲੇ ਕੀੜੇ ਮਕੋੜੇ ਘੱਟ ਹਰਕਤ ਵਿੱਚ ਹੁੰਦੇ ਹਨ।

LEAVE A REPLY

Please enter your comment!
Please enter your name here