ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ  ਵਿਦਿਆ ਅਤੇ ਰੋਜ਼ਗਾਰ ਨਾਲ ਜੋੜਨ ਲਈ ਯਤਨ ਕੀਤੇ ਜਾ ਰਹੇ ਹਨ: ਪ੍ਰੋ. ਬਹਾਦਰ ਸੁਨੇਤ   

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਿੰਡ ਅੱਜੋਵਾਲ ਵਿਖੇ ਸਥਿਤ ਪ੍ਰੀਤ ਨਗਰ ਵਿਖੇ ਗਰੀਬੀ ਰੇਖਾ ਤੋਂ ਹੇਠਾਂ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਲਈ ਸੇਵਾਵਾਂ ਨਿਭਾ ਰਹੀ ਉਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰਸਟ ਵੱਲੋਂ ਇਥੇ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ ਵਿਦਿਆ ਪ੍ਰਾਪਤ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਇਹ ਲੋਕ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਹਾਸਲ ਕਰਵਾ ਕੇ ਅੱਗੇ ਵਧ ਸਕਣ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰੋਜ਼ਗਾਰ ਦੇਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ  ਜਾਗਰੂਕਤਾ ਪੈਦਾ ਕਰਨ ਲਈ ਟਰਸਟ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਸਬੰਧ ਵਿੱਚ ਪੰਜਾਬ ਪੁਲੀਸ  ਵਿੱਚ ਕੱਢੀਆਂ ਗਈਆਂ ਅਸਾਮੀਆਂ ਸਬੰਧੀ ਵਿਸ਼ੇਸ਼ ਜਾਣਕਾਰੀ ਦੇਣ ਲਈ  ਮਾਨਯੋਗ ਐਸ ਐਸ ਪੀ ਹੁਸ਼ਿਆਰਪੁਰ ਸਰਤਾਜ ਸਿੰਘ ਆਈ ਪੀ ਐਸ ਅਤੇ ਐਸ ਪੀ ਹੈਡਕੁਆਰਟਰ ਮਨਜੀਤ ਕੌਰ ਪੀਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਾਂਝ ਕੇਂਦਰ ਹੁਸ਼ਿਆਰਪੁਰ ਦੇ ਇੰਚਾਰਜ ਇੰਸਪੈਕਟਰ ਸ਼ਿਵ ਸਿੰਘ ਦੀ ਅਗਵਾਈ ਵਿੱਚ  ਵਿਸ਼ੇਸ਼ ਜਾਗਰੂਕਤਾ ਕੈਂਪ ਪ੍ਰੀਤ ਨਗਰ ਪਿੰਡ ਅੱਜੋਵਾਲ ਵਿਖੇ  ਲਗਾਇਆ ਗਿਆ।

Advertisements

ਟਰਸਟ ਦੇ ਪ੍ਰਧਾਨ  ਪ੍ਰੋਫੈਸਰ ਬਹਾਦਰ ਸਿੰਘ ਸੁਨੇਤ  ਵੱਲੋ ਜ਼ਿਲ੍ਹਾ ਸਾਂਝ ਕੇਂਦਰ  ਅਧਕਾਰੀਆਂ, ਇਲਾਕੇ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਅਤੇ ਇਨ੍ਹਾਂ ਦੇ ਮਾਤਾ ਪਿਤਾ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰਸਟ ਦਾ ਮੁੱਖ ਉਦੇਸ਼ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਵਿਦਿਆ ਅਤੇ ਰੋਜ਼ਗਾਰ ਨਾਲ ਜੋੜਨ ਹੈ । ਵਿਦਿਆ ਪ੍ਰਾਪਤੀ ਅਤੇ ਇਸ ਦੀ ਭਵਿੱਖ ਨੂੰ ਸਵਾਰਨ  ਸਬੰਧੀ ਅਹਿਮੀਅਤ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਇਥੋਂ ਦੇ ਬੱਚੇ ਆਪਣੀ ਸਕੂਲੀ ਪੜ੍ਹਾਈ  ਛੱਡ  ਦਿੰਦੇ ਸਨ । ਉਨ੍ਹਾਂ ਕਿਹਾ ਕਿ ਇਥੇ ਰਹਿ ਰਹੇ ਪਰਿਵਾਰਾਂ ਦੇ ਬੱਚਿਆਂ  ਨੂੰ ਵਿਦਿਆ ਪ੍ਰਾਪਤ ਕਰਵਾਉਣਾ ਅਤੇ ਪੜ੍ਹਾਈ ਛੱਡ ਚੁੱਕੇ ਬੱਚਿਆਂ ਨੂੰ ਕਿੱਤਾ ਮੁੱਖੀ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ   ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਜ਼ਿਲ੍ਹਾ ਸਾਂਝ ਕੇਂਦਰ ਹੁਸ਼ਿਆਰਪੁਰ ਦੇ ਅਧਿਕਾਰੀਆਂ ਅਵਜਿੰਦਰ ਸਿੰਘ ਏ ਐਸ ਆਈ ਅਤੇ ਕੁਲਵਿੰਦਰ ਸਿੰਘ ਹੈਂਡ ਕਾਂਸਟੇਬਲ ਵੱਲੋਂ ਪੰਜਾਬ ਪੁਲੀਸ ਵਿੱਚ ਹੋਣ ਵਾਲੀ ਭਰਤੀ ਸਬੰਧੀ ਵਿਦਿਅਕ ਯੋਗਤਾ ਅਤੇ ਹੋਰ ਲੋੜੀਂਦੀਆਂ ਸ਼ਰਤਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ  ਅਤੇ ਨੋਜਵਾਨਾਂ ਵੱਲੋਂ ਭਰਤੀ ਸਬੰਧੀ ਪੁਛੇ ਗਏ ਸਵਾਲਾਂ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਮੇਂ ਸਮੇਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵੀ ਆਖਿਆ । ਉਨ੍ਹਾਂ ਕਿਹਾ ਕੇਵਲ ਤੇ ਕੇਵਲ ਲਗਨ ਅਤੇ ਸਖ਼ਤ ਮਿਹਨਤ ਹੀ ਉਨ੍ਹਾਂ ਦੀ ਜ਼ਿੰਦਗੀ ਬਦਲ ਸਕਦੀ ਹੈ ।

ਇਥੇ ਰਹਿ ਰਹੀ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਕੰਪਿਊਟਰ ਇੰਜੀਨੀਅਰਿੰਗ ਦਾ ਡਿਪਲੋਮਾ ਪਾਸ ਕਰ ਚੁੱਕੀ ਗੁਰਲੀਨ ਕੌਰ ਵੱਲੋਂ ਆਏ ਮਹਿਮਾਨਾਂ ਦਾ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰਸਟ ਦੇ ਆਹੁਦੇਦਾਰਾਂ ਧੰਨਵਾਦ ਕਰਦਿਆਂ ਕਿਹਾ ਕਿ  ਹੁਣ ਇਸ ਇਲਾਕੇ ਦੇ ਹਰ ਘਰ ਵਿੱਚ ਵਿਦਿਆ ਪ੍ਰਾਪਤ ਕਰਕੇ ਅੱਗੇ ਵਧਣ ਲਈ ਉਤਸ਼ਾਹਤ ਵੱਧ ਰਿਹਾ ਹੈ। ਇਸ ਮੌਕੇ ਤੇ ਡਾਕਟਰ ਸਰਬਜੀਤ ਸਿੰਘ ਮਾਣਕੂ, ਕਿਸਾਨ ਆਗੂ ਓਂਕਾਰ ਸਿੰਘ ਧਾਮੀ, ਨਿਰਮਲ ਸਿੰਘ, ਪ੍ਰਧਾਨ ਸਿੰਘ ,ਪੰਚ ਮਹਿੰਦਰ ਸਿੰਘ, ਪੰਚ ਗਿਆਨ ਸਿੰਘ, ਜਰਨੈਲ ਸਿੰਘ , ਕੁਮਾਰੀ ਨੀਲਮ, ਕੁਮਾਰੀ ਨਵੀਤਾ, ਰਵੀ ਸਿੰਘ ਅਤੇ ਭਾਈ ਬਚਿੱਤਰ ਸਿੰਘ ਯੂਥ ਕਲੱਬ ਦੇ ਮੈਂਬਰਾਂ ਵੱਲੋਂ ਜ਼ਿਲ੍ਹਾ ਸਾਂਝ ਕੇਂਦਰ ਅਧਕਾਰੀਆਂ ਦੁਆਰਾ ਸਮੇਂ ਸਮੇਂ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਅਤੇ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਮੁਹੱਈਆ ਕਰਵਾਉਣ ਲਈ ਕੀਤੇ ਜਾਂਦੇ  ਉਪਰਾਲਿਆਂ ਲਈ ਧੰਨਵਾਦ ਕੀਤਾ ਅਤੇ ਆਏ ਹੋਏ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ  ।

LEAVE A REPLY

Please enter your comment!
Please enter your name here