2 ਮਾਰਚ ਤਕ ਮਨਾਇਆ ਜਾਵੇਗਾ 35ਵਾਂ ਡੈਂਟਲ ਸਿਹਤ ਪੰਦਰਵਾੜਾ  

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ 16 ਤੋਂ 2 ਮਾਰਚ ਤੱਕ 35ਵਾਂ “ਡੈਂਟਲ ਸਿਹਤ ਪੰਦਰਵਾੜਾ ਮਨਾਇਆ ਜਾ ਰਿਹਾ ਹੈ,ਜ਼ਿਲ੍ਹੇ ਭਰ ਵਿੱਚ ਮਨਾਏ ਜਾ ਰਹੇ ਇਸ ਪੰਦਰਵਾੜੇ ਦੀ ਸ਼ੁਰੂਆਤ ਕਾਰਜਕਾਰੀ ਸਿਵਲ ਸਰਜਨ ਡਾ. ਕੁਲਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਅੰਨੂ ਸ਼ਰਮਾ ਅਤੇ ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਨੇ ਜ਼ਿਲ੍ਹਾ ਹਸਪਤਾਲ  ਵਿਖੇ ਰਿਬਨ ਕੱਟ ਕੇ ਕੀਤੀ। ਉਨ੍ਹਾਂ ਪੰਦਰਵਾੜੇ ਦੀ ਸ਼ੁਰੂਆਤ ਸ਼ੰਮਾ ਰੋਸ਼ਨ ਕਰਕੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਇਸ ਪੰਦਰਵਾਡੇ ਦੌਰਾਨ, ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਦੰਦਾਂ ਦਾ ਮੁਫਤ ਚੈੱਕਅਪ, ਇਲਾਜ ਅਤੇ ਦੰਦਾਂ ਦੀਆਂ ਬੀਮਾਰੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 35ਵੇਂ ਡੈਂਟਲ ਸਿਹਤ ਪੰਦਰਵਾੜਾ ਦੌਰਾਨ 110 ਦੇ ਕਰੀਬ ਲੋੜਵੰਦ ਵਿਅਕਤੀਆਂ ਦੇ ਮੁਫ਼ਤ ਡੈਂਚਰ ਲਗਾਏ ਜਾਣਗੇ। ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਦੰਦਾਂ ਦੀ ਸਾਂਭ ਸੰਭਾਲ ਲਈ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਖਾਣਾ ਖਾਣ ਤੋਂ ਬਾਅਦ ਦਿਨ ਵਿਚ ਦੋ ਵਾਰ ਬੁਰਸ਼ ਕਰਨਾ ਚਾਹੀਦਾ ਹੈ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਅਤੇ ਸਾਲ ਵਿੱਚ ਇੱਕ ਵਾਰ ਮਾਹਿਰ ਡਾਕਟਰ ਤੋਂ ਦੰਦਾਂ ਦਾ ਚੈੱਕਅਪ ਕਰਵਾਉਣਾ ਚਾਹੀਦਾ ਹੈ।

Advertisements

ਉਨ੍ਹਾਂ ਕਿਹਾ ਕਿ ਮਿੱਠੀਆਂ ਚੀਜ਼ਾਂ ਅਤੇ ਤੰਬਾਕੂਨੋਸ਼ੀ ਤੋਂ ਸਾਨੂੰ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਇਸ ਪੰਦਰਵਾੜੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਅਪੀਲ ਵੀ ਕੀਤੀ । ਇਸ ਮੌਕੇ ਡੈਟਲ ਡਾ. ਮਨਿੰਦਰ ਕੌਰ ਅਤੇ ਡੈਟਲ ਡਾ. ਗੁਰਦੇਵ ਭੱਟੀ ਵਲੋਂ ਮਰੀਜਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ। ਹਸਪਤਾਲ ਵਿਚ ਆਏ ਮਰੀਜ਼ਾਂ ਨੂੰ ਦੰਦਾਂ ਦੀ ਸਾਂਭ ਸੰਭਾਲ਼ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ ਰੰਗੋਲੀ ਬਣਾਈ ਗਈ ਅਤੇ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸਿਵਲ ਸਰਜਨ ਵਲੋਂ ਇਕ ਪੋਸਟ ਵੀ ਜਾਰੀ ਕੀਤਾ ਗਿਆ। ਕਾਰਜਕਾਰੀ ਸਿਵਲ ਸਰਜਨ ਡਾ. ਕੁਲਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਅੰਨੂ ਸ਼ਰਮਾ ਅਤੇ ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਨੇ ਪ੍ਰਦਰਸ਼ਨੀ ਦਾ ਨਰਿੱਖਣ ਕੀਤਾ ਅਤੇ ਪ੍ਰਦਰਸ਼ਨੀ ਲਗਾਉਣ ਦੇ ਇਸ ਉਪਰਾਲੇ ਲਈ ਡੈਂਟਲ ਵਿਭਾਗ ਦੀ ਟੀਮ ਦੀ  ਸ਼ਲਾਘਾ ਕੀਤੀ। ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਨੇ ਦੱਸਿਆ ਕਿ ਦੰਦਾਂ ਦੀਆਂ ਬਿਮਾਰੀਆਂ ਪ੍ਰਤੀ ਸਕੂਲੀ ਵਿਦਿਆਰਥੀਆਂ ਨੂੰ ਅਤੇ ਆਮ ਲੋਕਾਂ ਨੂੰ ਓਰਲ ਹੈਲਥ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਵੀ ਸਾਰੇ ਜ਼ਿਲੇ ਵਿਚ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅੰਨੂ ਸ਼ਰਮਾ, ਡੀਆਈਓ ਡਾ ਰਣਦੀਪ ਸਿੰਘ, ਐਸ.ਐਮ.ਓ ਡਾ. ਸੰਦੀਪ ਧਵਨ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਪਰਡੈਂਟ ਰਾਮ ਅਵਤਾਰ, ਬੀਸੀਸੀ ਕੁਆਰਡੀਨੇਟਰ ਜੋਤੀ ਆਨੰਦ, ਬੀਈਈ ਰਵਿੰਦਰ ਜੱਸਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here