ਬਕੈਣ ਵਾਲਾ ਵਿਚ ਰਾਹਤ ਕਾਰਜ ਤੇਜੀ ਨਾਲ ਜਾਰੀ, ਗਿਰਦਾਵਰੀ ਦਾ ਕੰਮ ਵੀ ਆਖਰੀ ਪੜਾਅ ਵਿਚ

ਫਾਜਿ਼ਲਕਾ (ਦ ਸਟੈਲਰ ਨਿਊਜ਼)। ਫਾਜਿ਼ਲਕਾ ਦੇ ਪਿੰਡ ਬਕੈਣ ਵਾਲਾ ਵਿਚ ਆਏ ਵਾਅ ਵਰੋਲੇ ਤੋਂ ਬਾਅਦ ਰਾਹਤ ਕਾਰਜ ਤੇਜੀ ਨਾਲ ਚੱਲ ਰਹੇ ਹਨ। ਅੱਜ ਫਾਜਿ਼ਲਕਾ ਦੇ ਵਿਧਾਇਕ ਨਰਿੰਦਪਾਲ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਅਤੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਪਿੰਡ ਦਾ ਦੌਰਾ ਕਰਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਵਾਅ ਵਰੋਲੇ ਨਾਲ ਜਿਸ ਕਿਸੇ ਦਾ ਵੀ ਨੁਕਸਾਨ ਹੋਇਆ ਹੈ ਉਸਨੂੰ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਦੀ ਰਿਪੋਰਟ ਅਨੁਸਾਰ ਮਦਦ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁਆਵਜਾ ਵੰਡ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਹੋਵੇਗਾ ਅਤੇ ਕੋਈ ਵੀ ਪੀੜਤ ਮਦਦ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿਚ ਪੀੜਤਾਂ ਲਈ ਟੈਂਟ ਲਗਾ ਦਿੱਤੇ ਗਏ ਹਨ ਅਤੇ ਜਿੰਨ੍ਹਾਂ ਦੇ ਘਰ ਡਿੱਗੇ ਹਨ ਉਨ੍ਹਾਂ ਦੀ ਜਲਦ ਉਸਾਰੀ ਵੀ ਮਗਨਰੇਗਾ ਤਹਿਤ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦੱਸਿਆ ਕਿ ਪਿੰਡ ਵਿਚ ਗਿਰਦਾਵਰੀ ਦਾ ਕੰਮ ਆਖਰੀ ਪੜਾਅ ਤੇ ਹੈ ਅਤੇ ਮਕਾਨਾਂ ਦੇ ਹੋਏ ਨੁਕਸਾਨ ਦੇ ਸਰਵੇ ਦਾ ਕੰਮ ਹੋ ਗਿਆ ਹੈ ਅਤੇ ਪਿੰਡ ਵਿਚ 58 ਮਕਾਨਾਂ ਨੂੰ ਘੱਟ ਜਾਂ ਵੱਧ ਨੁਕਸਾਨ ਹੋਇਆ ਹੈ ਜਦ ਕਿ ਕਣਕ ਅਤੇ ਕਿਨੂੰ ਦੇ ਬਾਗਾਂ ਸਮੇਤ ਫਸਲਾਂ ਨੂੰ ਹੋਏ ਨੁਕਸਾਨ ਦੀ ਰਿਪੋਰਟ ਵੀ ਅੱਜ ਸ਼ਾਮ ਜਾਂ ਭਲਕੇ ਸਵੇਰ ਤੱਕ ਤਿਆਰ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਨੁਕਸਾਨ ਪ੍ਰਭਾਵਿਤਾਂ ਦੀਆਂ ਸੂਚੀਆਂ ਪਿੰਡ ਵਿਚ ਸਾਂਝੀ ਥਾਂਅ ਤੇ ਲਗਾਈਆਂ ਜਾਣਗੀਆਂ ਤਾਂ ਜ਼ੋ ਪਿੰਡ ਵਾਸੀ ਇਸ ਦੀ ਪਾਰਦਰਸੀ ਤਰੀਕੇ ਨਾਲ ਜਾਂਚ ਕਰ ਸਕਨ ਅਤੇ ਇਸਤੋਂ ਬਾਅਦ ਮੁਆਵਜੇ ਲਈ ਰਿਪੋਰਟ ਸਰਕਾਰ ਨੂੰ ਭੇਜ਼ ਦਿੱਤੀ ਜਾਵੇਗੀ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਰਾਸ਼ਨ ਦੇਣ ਦੇ ਹੁਕਮ ਵੀ ਸਬੰਧਤ ਵਿਭਾਗ ਨੂੰ ਦਿੱਤੇ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਨਾਲ ਜਾ ਕੇ ਪਿੰਡ ਦੇ ਸਾਰੇ ਪ੍ਰਭਾਵਿਤ ਘਰਾਂ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ।

Advertisements

ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਵੱਲੋਂ ਕੀਤੇ ਇੰਤਜਾਮ ਦੀ ਸਲਾਘਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਜਿੰਨ੍ਹਾਂ ਦੇ ਨੁਕਸਾਨ ਹੋਏ ਹਨ ਉਨ੍ਹਾਂ ਦੀ ਗਿਰਦਾਵਰੀ ਦਾ ਕਾਰਜ ਸਿਰਫ ਦੋ ਦਿਨ ਵਿਚ ਹੋ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਦੀਆਂ ਸੂਚੀਆਂ ਜਨਤਕ ਕਰਕੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਤਰਾਜ ਮੰਗੇ ਹਨ। ਦੂਜ਼ੇ ਪਾਸੇ ਪਿੰਡ ਵਿਚ ਬਿਜਲੀ ਮਹਿਕਮਾ ਵੀ ਬਿਜਲੀ ਸਪਲਾਈ ਦਰੁਸਤ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਪ੍ਰਭਾਵਿਤਾਂ ਨੂੰ ਟੈਂਟ ਦੇਣ ਦੇ ਨਾਲ ਨਾਲ ਮੰਜੇ ਆਦਿ ਵੀ ਦਿੱਤੇ ਜਾ ਰਹੇ ਹਨ ਅਤੇ ਹੋਰ ਸਾਰੇ ਇੰਤਜਾਮ ਵੀ ਪ੍ਰਸ਼ਾਸਨ ਨੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਮਗਨਰੇਗਾ ਕਰਮੀਆਂ ਦੇ ਸਹਿਯੋਗ ਨਾਲ ਜਿੰਨ੍ਹਾਂ ਦੇ ਮਕਾਨ ਡਿੱਗੇ ਹਨ ਉਨ੍ਹਾਂ ਦੇ ਮਕਾਨ ਬਣਾਉਣ ਸਬੰਧੀ ਜਿ਼ਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਅਨੁਸਾਰ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਪਿੰਡ ਵਿਚ ਗੁਰਦੁਆਬਾ ਸ੍ਰੀ ਬੱਡ ਤੀਰਥ ਸਾਹਿਬ ਹਰੀ ਪੁਰਾ ਵੱਲੋਂ ਗੁਰੂ ਕਾ ਲੰਗਰ ਵੀ ਲਗਾਇਆ ਗਿਆ ਹੈ ।ਐਸਡੀਐਮ ਸ੍ਰੀ ਨਿਕਾਸ ਖੀਂਚੜ ਖੁਦ ਗਿਰਦਾਵਰੀ ਅਤੇ ਹੋਰ ਰਾਹਤ ਕਾਰਜਾਂ ਦੀ ਪਿੰਡ ਵਿਚ ਨਿਗਰਾਨੀ ਕਰ ਰਹੇ ਹਨ।ਇਸ ਮੌਕੇ  ਤਹਿਸੀਲਦਾਰ ਸੁਖਦੇਵ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸਰਵਨ ਸਿੰਘ, ਖੇਤੀਬਾੜੀ ਬਲਾਕ ਅਫ਼ਸਰ ਬਲਦੇਵ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਪਵਨ ਕੰਬੋਜ਼ ਆਦਿ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

LEAVE A REPLY

Please enter your comment!
Please enter your name here