ਰੋਜਗਾਰ ਮੇਲਾ ਵਿੱਚ 40 ਬੇਰੋਜਗਾਰ ਨੋਜਵਾਨਾਂ ਦੀ ਕੰਪਨੀਆਂ ਵੱਲੋਂ ਕੀਤੀ ਗਈ ਨਿਯੁਕਤੀ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਘਰ-ਘਰ ਰੋਜਗਾਰ ਤਹਿਤ ਜਿਲਾ ਪਠਾਨਕੋਟ ਦੇ ਬਲਾਕ ਘਰੋਟਾ ਵਿਖੇ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਰੋਜਗਾਰ ਮੇਲਾ ਬੀ.ਡੀ.ਓ. ਦਫਤਰ ਘਰੋਟਾ ਵਿਖੇ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਗੁਰਮੇਲ ਸਿੰਘ ਜਿਲਾ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਪਠਾਨਕੋਟ ਨੇ ਕੀਤੀ।

Advertisements

ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਘਰ-ਘਰ ਰੋਜਗਾਰ ਤਹਿਤ ਅੱਜ ਰੋਜਗਾਰ ਮੇਲਾ ਬਲਾਕ ਘਰੋਟਾ ਵਿੱਚ ਲਗਾਇਆ ਗਿਆ, ਇਸ ਰੋਜਗਾਰ ਮੇਲੇ ਵਿੱਚ ਘਰੋਟਾ ਅਤੇ ਨਜਦੀਕੀ ਖੇਤਰਾਂ ਵਿੱਚੋਂ ਕਰੀਬ 58 ਨੋਜਵਾਨ ਰੋਜਗਾਰ ਪ੍ਰਾਪਤ ਕਰਨ ਲਈ ਪਹੁੰਚੇ। ਉਨਾਂ ਦੱਸਿਆ ਕਿ ਅੱਜ ਦੇ ਰੋਜਗਾਰ ਮੇਲੇ ਵਿੱਚ ਵਰਧਮਾਨ ਯਾਰਨ ਐਂਡ ਥਰਿਡ ਲਿਮਿਟਿਡ ਹੁਸਿਆਰਪੁਰ ਅਤੇ ਐਲ.ਆਈ.ਸੀ. ਪਠਾਨਕੋਟ ਵੱਲੋਂ ਹਿੱਸਾ ਲਿਆ ਗਿਆ।

ਜਿਸ ਦੋਰਾਨ 25 ਵਰਧਮਾਨ ਯਾਰਨ ਐਂਡ ਥਰਿਡ ਲਿਮਿਟਿਡ ਹੁਸਿਆਰਪੁਰ  ਨੇ ਮਸੀਨ ਓਪਰੇਟਰ ਅਤੇ ਐਲ.ਆਈ.ਸੀ. ਪਠਾਨਕੋਟ ਨੇ 16 ਨੋਜਵਾਨਾਂ ਦੀ ਅਡਵਾਈਜਰ ਲਈ ਨਿਯੁਕਤੀ ਕੀਤੀ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 8 ਸਤੰਬਰ 2020 ਨੂੰ ਧਾਰ ਕਲਾਂ ਵਿੱਚ ਸਥਿਤ ਬੀ.ਡੀ.ਓ. ਦਫਤਰ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ । ਉਨਾਂ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਬੇਰੋਜਗਾਰ ਨੋਜਵਾਨ ਇਨਾਂ ਰੋਜਗਾਰ ਮੇਲਿਆਂ ਵਿੱਚ ਪਹੁੰਚ ਕੇ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here