ਬੁਲਾਰਿਆਂ ਨੇ ਅਬਜਰਬਰਾਂ ਰਾਹੀਂ ਪਾਰਟੀ ਹਾਈਕਮਾਨ ਤੋਂ ਕੀਤੀ ਮੰਗ, ਹਲਕਾ ਆਦਮਪੁਰ ਤੋਂ ਰਾਮ ਲੁਭਾਇਆ ਨੂੰ ਐਲਾਨਿਆ ਜਾਵੇ ਉਮੀਦਵਾਰ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਵਿਧਾਨਸਭਾ ਹਲਕਾ ਆਦਮਪੁਰ ਵਿਚ ਕਾਂਗਰਸ ਪਾਰਟੀ ਵੱਲੋਂ ਪਿਛਲੇ 50 ਸਾਲਾਂ ਤੋਂ ਬਾਹਰ ਦੇ ਇਲਾਕੇ ਇਲਾਕਿਆਂ ਦੇ ਆਗੂਆਂ ਨੂੰ ਹਲਕਾ ਆਦਮਪੁਰ ਦਾ ਉਮੀਦਵਾਰ ਬਣਾਏ ਜਾਣ ਤੋਂ ਹਲਕੇ ਦੇ ਪ੍ਰੇਸ਼ਾਨ ਲੋਕਾਂ ਵੱਲੋਂ ਅੱਜ ਬਲਾਕ ਕਾਂਗਰਸ ਭੋਗਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ, ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਮਹਿਤਾ, ਜਸਵੀਰ ਸਿੰਘ ਸੈਣੀ, ਮੀਰਾ ਸ਼ਰਮਾ ਕੌਂਸਲਰ ਜਸਪਾਲ ਸਿੰਘ ਆਦਿ ਦੀ ਪ੍ਰਧਾਨਗੀ ਹੇਠ ਇਕ ਮੈਰਿਜ ਪੈਲੇਸ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਜਿਸ ਵਿਚ ਕਾਂਗਰਸ ਪਾਰਟੀ ਦੇ ਅਬਜਰਬਰ ਮੁਨੀਸ਼ ਠਾਕੁਰ ਅਤੇ ਚੇਤਨ ਚੌਹਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਵਿਚ ਪ੍ਰਮੁੱਖ ਤੌਰ ‘ਤੇ ਬਲਵੀਰ ਸਿੰਘ ਢਿਲੋਂ, ਬਿੱਟੂ ਢਿਲੋਂ, ਸਾਬੀ ਸਰਪੰਚ ਜਮਾਲਪੁਰ, ਹਰਦੀਪ ਸਿੰਘ ਦੀਪਾ ਸੁਦਾਨਾ, ਰਾਮ ਪਾਲ, ਸੋਢੀ ਰਾਮ ਸਾਬਕਾ ਸੰਮਤੀ ਮੈਂਬਰ, ਕੁਲਦੀਪ ਕੌਰ ਸਰਪੰਚ, ਸੁਖਚੈਨ ਖਰਲ, ਰਾਜੀਵ ਸੈਣੀ, ਪ੍ਰੀਤਮ ਸਿੰਘ ਸਗਰਾਂਵਾਲੀ, ਬਾਬਾ ਅਵਤਾਰ ਸਿੰਘ, ਪ੍ਰਵੀਨ ਰਾਣੀ ਸ਼ਰਮਾ, ਵਿਜੇ ਸ਼ਰਮਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਲ ਸਨ। ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਹੈ ਕਿ 1972 ਵਿਚ ਭੋਗਪੁਰ ਵਾਸੀ ਡਾ ਹਰਭਜਨ ਸਿੰਘ ਨੇ ਕਾਂਗਰਸੀ ਉਮੀਦਵਾਰ ਵਜੋਂ ਹਲਕਾ ਆਦਮਪੁਰ ਤੋਂ ਚੋਣ ਲੜੀ ਸੀ ਅਤੇ ਵਿਧਾਇਕ ਬਣੇ ਸਨ 45 ਸਾਲ ਤਕ ਪਾਰਟੀ ਵੱਲੋਂ ਇਲਾਕੇ ਵਿੱਚੋਂ ਇੱਕ ਵੀ ਪਾਰਟੀ ਵਰਕਰ ਜਾਂ ਅਹੁਦੇਦਾਰ ਨੂੰ ਮੌਕਾ ਨਹੀਂ ਦਿੱਤਾ ਗਿਆ।

Advertisements

ਹਲਕਾ ਆਦਮਪੁਰ ਦੀ ਇਹ ਬਦਕਿਸਮਤੀ ਰਹੀ ਹੈ ਕਿ ਪਾਰਟੀ ਵੱਲੋਂ ਹਰ ਵਾਰ ਬਾਹਰਲੇ ਆਗੂਆਂ ਨੂੰ ਹੀ ਉਨ੍ਹਾਂ ਤੇ ਜ਼ਬਰਦਸਤੀ ਥੋਪਿਆ ਜਾਂਦਾ ਰਿਹਾ ਹੈ ਪਰ ਹੁਣ ਇਲਾਕੇ ਦੇ ਲੋਕ ਹਲਕੇ ਵਿਚ ਰਾਮ ਲੁਭਾਇਆ ਸਾਬਕਾ ਬੀ.ਡੀ.ਪੀ.ਓ. ਨੂੰ ਉਮੀਦਵਾਰ ਬਣਾਏ ਜਾਣ ‘ਤੇ ਉਨ੍ਹਾਂ ਨਾਲ ਤੁਰਨਗੇ ਅਤੇ ਪਾਰਟੀ ਵੱਲੋਂ ਥੋਪੇ ਗਏ ਕਿਸੇ ਬਾਹਰੀ ਉਮੀਦਵਾਰ ਦਾ ਵਿਰੋਧ ਕਰਨਗੇ। ਵੱਖ ਵੱਖ ਬੁਲਾਰਿਆਂ ਨੇ ਅਬਜਰਬਰਾਂ ਰਾਹੀਂ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਕਿ ਹਲਕਾ ਆਦਮਪੁਰ ਤੋਂ ਰਾਮ ਲੁਭਾਇਆ ਨੂੰ ਉਮੀਦਵਾਰ ਦਾ ਐਲਾਨ ਜਲਦ ਕੀਤਾ ਜਾਵੇ। ਕੁਝ ਬਲਾਰਿਆਂ ਨੇ ਹਲਕਾ ਇੰਚਾਰਜ ਦਾ ਨਾਮ ਲਏ ਬਿਨ੍ਹਾਂ ਉਨ੍ਹਾਂ ਉਪਰ ਹਲਕੇ ਦੇ ਟਕਸਾਲੀ ਵਰਕਰਾਂ ਦੀ ਅਣਦੇਖੀ ਦੇ ਦੋਸ਼ ਲਗਾਏ

LEAVE A REPLY

Please enter your comment!
Please enter your name here