ਮਜੀਠੀਆ ਦੀ ਜ਼ਮਾਨਤ ਮਨਜ਼ੂਰ ਕਰਕੇ ਹਾਈ ਕੋਰਟ ਨੇ ਕਾਂਗਰਸ ਨੂੰ ਕਰਾਰਾ ਜਵਾਬ ਦਿੱਤਾ: ਜੱਥੇਦਾਰ ਜਗਜੀਤ ਸਿੰਘ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ ਤੇ ਗ੍ਰਿਫ਼ਤਾਰੀ ਤੇ ਰੋਕ ਲਾ ਦਿੱਤੀ ਹੈ, ਜੋ ਵਿਰੋਧੀਆਂ ਨੂੰ ਕਰਾਰਾ ਝਟਕਾ ਹੈ ਅਤੇ ਸੱਚ ਦੀ ਜਿੱਤ ਹੋਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜਿਲਾ ਕਪੂਰਥਲਾ ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਜਗਜੀਤ ਸਿੰਘ ਸ਼ੰਮੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਮਾਤਮਾ ਅਤੇ ਕਾਨੂੰਨ ਉੱਤੇ ਪੂਰਨ ਭਰੋਸਾ ਸੀ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਰਾਜ ਕਰਦੇ ਹਨ ਪਰ ਕਾਂਗਰਸ ਆਪਣੇ ਪਹਿਲਾਂ ਵਾਂਗ ਰੰਜਿਸ਼ ਰੱਖ ਕੇ ਅਕਾਲੀ ਦਲ ਨੂੰ ਦੱਬਣ ਦਾ ਕੰਮ ਕੀਤਾ ਪਰ ਜਦੋਂ ਜਦੋਂ ਅਕਾਲੀ ਦਲ ਨੂੰ ਦੱਬਣ ਦਾ ਕੰਮ ਕੀਤਾ ਉਦੋਂ ਉਦੋਂ ਅਕਾਲੀ ਦਲ ਉੱਭਰ ਕੇ ਬਾਹਰ ਆਇਆ।

Advertisements

ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨੇ ਹਮੇਸ਼ਾਂ ਲੋਕ ਭਲਾਈ ਦੇ ਕੰਮ ਕੀਤੇ ਜਦ ਕਿ ਵਿਰੋਧੀਆਂ ਕੋਲ ਦੱਸਣ ਵਾਸਤੇ ਪੰਜ ਸਾਲ ਦੇ ਕੋਈ ਵੀ ਕੰਮ ਨਹੀਂ ਸੀ ਇਸ ਲਈ ਇਕ ਸਾਜਿਸ਼ ਅਧੀਨ ਪਰਚਾ ਦਰਜ ਕਰਕੇ ਵੋਟਾਂ ਬਟੋਰਨ ਵਾਸਤੇ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿਚ ਜ਼ਹਿਰ ਘੋਲਣ ਦਾ ਕੰਮ ਕੀਤਾ ਪਰ ਮਾਨਯੋਗ ਉੱਚ ਅਦਾਲਤ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਜੱਥੇਦਾਰ ਜਗਜੀਤ ਸਿੰਘ ਸ਼ੰਮੀ ਨੇ ਕਿਹਾ ਕਿ ਹੁਣ ਵਿਰੋਧੀਆਂ ਨੂੰ ਭੱਜਣ ਦਾ ਰਾਹ ਨਹੀਂ ਲੱਭਣਾ ਅਤੇ ਨਾ ਹੀ ਉਨ੍ਹਾਂ ਨੂੰ ਨੀਂਦ ਆਉਂਣੀ। ਉਨ੍ਹਾਂ ਕਿਹਾ ਕਿ ਉਹ ਕੰਧ ’ਤੇ ਲਿਖਿਆ ਪੜ੍ਹ ਲੈਣ ਕਿ ਇਸ ਵਾਰ ਅਕਾਲੀ-ਬਸਪਾ ਸਰਕਾਰ ਆਉਂਣ ਵਾਲੀ ਹੈ।

LEAVE A REPLY

Please enter your comment!
Please enter your name here