ਸਰਾਫਾ ਵਪਾਰੀ ਕਤਲ ਕਾਂਡ ਦੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਅਤੇ ਪਰਿਵਾਰ ਨੂੰ ਮੁਆਵਜਾ ਦੇਣ ਸਬੰਧੀ ਐਸਐਸਪੀ ਨੂੰ ਦਿੱਤਾ ਮੰਗ ਪੱਤਰ

ਰੂਪਨਗਰ (ਦ ਸਟੈਲਰ ਨਿਊਜ਼) ਰਿਪੋਰਟ- ਧਰੂਵ ਨਾਰੰਗ । ਮੋਗਾ ਦੇ ਸਰਾਫਾ ਵਪਾਰੀ ਪਲਵਿੰਦਰ ਸਿੰਘ ਵਿੱਕੀ ਕਤਲ ਕਾਂਡ ਨੂੰ ਲੈ ਕੇ ਜਿਲਾ ਸਵਰਨਕਾਰ ਸੰਘ ਅਤੇ ਤਹਿਸੀਲ ਸਵਰਨਕਾਰ ਸੰਘ ਰੂਪਨਗਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਐਸਐਸਪੀ ਵਿਵੇਕਸ਼ੀਲ ਸੋਨੀ ਨੂੰ ਮੰਗਪੱਤਰ ਦਿੱਤਾ ਗਿਆ। ਇਸ ਦੌਰਾਨ ਮੰਗ ਕੀਤੀ ਗਈ ਕਿ ਮੋਗਾ ਦੇ ਸਰਾਫਾ ਵਪਾਰੀ ਦੇ ਕਤਲ ਕਾਂਡ ਹੋਣ ਕਾਰਨ ਉਸਦੇ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ ਅਤੇ ਰੂਪਨਗਰ ਸ਼ਹਿਰ ਦੇ ਸਰਾਫਾ ਵਪਾਰੀਆਂ ਨੂੰ ਸੁਰੱਖਿਆ ਲਈ ਅਸਲੇ ਦੇ ਲਾਇਸੈਂਸ ਜਾਰੀ ਕੀਤੇ ਜਾਣ। ਜਿਲਾ ਸਵਰਨਕਾਰ ਸੰਘ ਰੂਪਨਗਰ ਦੇ ਪ੍ਧਾਨ ਲਲਿਤ ਨਾਗੀ ਅਤੇ ਤਹਿਸੀਲ ਸਵਰਨਕਾਰ ਸੰਘ ਅਤੇ ਨਗਰ ਕੌਂਸਲ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਮੋਗਾ ਵਿਖੇ ਸਰਾਫਾ ਵਪਾਰੀ ਪਲਵਿੰਦਰ ਸਿੰਘ ਵਿੱਕੀ ਦੇ ਕਤਲ ਦੀ ਵਾਰਦਾਤ ਬਹੁਤ ਹੀ ਨਿੰਦਣਯੋਗ ਹੈ।

Advertisements

ਉਨ੍ਹਾਂ ਕਿਹਾ ਕਿ ਮੋਗਾ ਵਿਚ ਕਤਲ ਕੀਤੇ ਪਲਵਿੰਦਰ ਸਿੰਘ ਵਿੱਕੀ ਦੇ ਛੋਟੇ ਬੱਚੇ ਹਨ ਅਤੇ ਘੱਟ ਤੋਂ ਘੱਟ ਇੱਕ ਕਰੋਡ਼ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਪਰਿਵਾਰ ਵਿਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੌਰਾਨ ਲੁਟੇਰਿਆਂ ਨੂੰ ਕਾਬੂ ਕਰਕੇ ਲੁੱਟਿਆ ਹੋਇਆ ਸਮਾਨ ਵਾਪਸ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਾਫਾ ਵਪਾਰੀਆਂ ਦੀ ਸੁਰੱਖਿਆ ਲਈ ਅਸਲੇ ਦੀ ਲਾਇਸੈਂਸ ਜਾਰੀ ਕਰਨੇ ਚਾਹੀਦੇ ਹਨ ਤਾਂ ਕਿ ਉਹ ਆਪਣੀ ਸੁਰੱਖਿਆ ਖੁਦ ਵੀ ਕਰ ਸਕਣ।

ਉਨ੍ਹਾਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਫਾਂਸੀ ਦੀ ਸਜਾ ਦੇਣੀ ਚਾਹੀਦੀ ਹ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਲੁਟੇਰਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਸਵਰਨਕਾਰ ਸੰਘ ਪੰਜਾਬ ਵਲੋਂ ਧਰਨੇ ਪ੍ਰਦਰ੍ਸ਼ਨ ਅਤੇ ਜਾਮ ਕਰਕੇ ਪੰਜਾਬ ਬੰਦ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਏਗਾ।ਇਸ ਮੌਕੇ ਜਿਲਾ ਸਵਰਨਕਾਰ ਸੰਘ ਰੂਪਨਗਰ ਦੇ ਪ੍ਧਾਨ ਲਲਿਤ ਨਾਗੀ, ਤਹਿਸੀਲ ਸਵਰਨਕਾਰ ਸੰਘ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲ ਵਾਲੇ, ਅਖਿਲ ਭਾਰਤੀ ਸਵਰਨਕਾਰ ਸੰਘ ਦੇ ਰਾਸ਼ਟਰੀ ਸਕੱਤਰ ਅਸ਼ੋਕ ਕੁਮਾਰ ਦਾਰਾ, ਦਵਿੰਦਰ ਵਰਮਾ ਉਪ ਪ੍ਧਾਨ ਰੂਪਨਗਰ, ਦਰਸ਼ਨ ਵਰਮਾ ਸੈਕਟਰੀ,ਸੁਰਿੰਦਰ ਵਰਮਾ ਕੈਸ਼ੀਅਰ, ਰਾਜੇਸ਼ ਵਰਮਾ ਰਾਜੂ, ਸੰਦੀਪ ਵਰਮਾ ਬੋਬੀ, ਪ੍ਰਿਤਪਾਲ ਵਰਮਾ ਪਾਲ, ਜਤਿੰਦਰ ਬੰਟੀ ਕੰਡਾ, ਸਤਿੰਦਰ ਨਾਗੀ, ਪਿੰਨੂ ਨਾਗੀ, ਸੰਜੇ ਨਾਗੀ, ਹਰਮਿੰਦਰਪਾਲ ਸਿੰਘ ਵਾਲੀਆ, ਪੱਪੂ ਸਿੰਘ ਵਾਲਾ, ਸ਼ਿਵ ਕੁਮਾਰ, ਸ਼ਸ਼ੀ ਚੋਪਡਾ, ਰਿਸ਼ੂ ਚੋਪੜਾ, ਗੱਗੂ ਵਰਮਾ, ਸੰਜੂ, ਬਿੱਟੂ ਠਾਕੁਰ, ਤਾਰਾ ਚੰਦ, ਰਾਕੇਸ਼ ਕੰਡਾ,ਵਿਜੇ ਕੁਮਾਰ, ਅਸ਼ੋਕ ਚੌਹਾਨ,ਪਰਦੀਪ ਕੁਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here