ਈਡੀ ਅਤੇ ਸੀਬੀਆਈ ਦੀ ਰੇਡ ਕਰਵਾ ਕੇ ਕਾਂਗਰਸ ਨੂੁੰ ਬਦਨਾਮ ਕਰਨ ਦੀ ਸਾਜਿਸ਼ ਕਰ ਰਹੀ ਬੀਜੇਪੀ: ਗੋਮਰ/ਜੱਟਪੁਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਕਾਂਗਰਸ ਦੀ ਵਰਕਿੰਗ ਪ੍ਰਧਾਨ ਯਾਮਨੀ ਗੋਮਰ ਅਤੇ ਦਵਿੰਦਰਪਾਲ ਸਿੰਘ ਜੱਟਪੁਰੀ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਜਿਸ ਵਿੱਚ ਅੱਜ ਦੇ ਹਾਲਾਤਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਜਿਵੇਂ ਈਡੀ ਅਤੇ ਸੀਬੀਆਈ ਦੁਆਰਾ ਪੰਜਾਬ ਦੇ ਮੌਜੂਦਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੂਰੀ ਕਾਂਗਰਸ ਨੂੰ ਬਦਨਾਮ ਦੀ ਸਾਜਿਸ਼ ਕੀਤੀ ਜਾ ਰਹੀ ਹੈ।

Advertisements

ਉਨ੍ਹਾਂ ਕਿਹਾ ਕਿ 2018 ਤੋ ਲੈ ਕੇ ਜਨਵਰੀ 2022 ਤੱਕ ਸੀਬੀਆਈ ਅਤੇ ਈਡੀ ਕਿਥੇ ਸੁਤੀ ਪਈ ਸੀ। ਹੁਣ ਜਦ ਚੋਣਾਂ ਨੇੜੇ ਆ ਗਈਆਂ ਹਨ ਅਤੇ ਪੰਜਾਬ ਦੇ ਲੋਕ ਕਾਂਗਰਸ ਦੀ ਅਗੁਵਾਈ ਵਾਲੀ ਚੰਨੀ ਸਰਕਾਰ ਨੂੰ ਦੁਬਾਰਾ ਲਿਆਉਣ ਲਈ ਮਨ ਬਣਾ ਚੁਕੇ ਹਨ ਅਤੇ ਹੁਣ ਇਹ ਕੇਂਦਰ ਦੀਆਂ ਏਜੰਸੀਆ ਜਿਵੇਂ ਈਡੀ, ਸੀਬੀਆਈ ਪੰਜਾਬ ਵਿੱਚ ਕਾਂਗਰਸ ਨੂੰ ਬਦਨਾਮ ਕਰਨ ਲਈ ਕੋਝੀਆਂ ਸ਼ਰਾਰਤਾਂ ਕਰ ਰਹੀ ਹੈ। ਇਸ ਤਰ੍ਹਾਂ ਦੀਆਂ ਹਰਕਤਾਂ ਪਹਿਲਾ ਵੀ ਜਿੱਥੇ-ਜਿੱਥੇ ਚੋਣਾਂ ਹੋਈਆਂ ਸਨ, ਜਿਵੇਂ ਮਹਾਰਾਸ਼ਟਰ, ਤਾਮਿਲਨਾਡੂ ਫਿਰ ਬੰਗਾਲ ਵਿੱਚ ਵੀ ਸਾਰੇ ਮੁੱਖਮੰਤਰੀਆਂ ਦੇ ਰਿਸ਼ਤੇਦਾਰਾਂ ਦੇ ਘਰ ਵੀ ਇਹ ਰੇਡ ਕੀਤੀ ਗਈ ਸੀ। ਇਸ ਤੋਂ ਇਲਾਵਾ ਇਹ ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਜੋ ਕਿ ਅੱਜ ਚਰਨਜੀਤ ਸਿੰਘ ਚੰਨੀ ਨੂੰ ਬੇਇਮਾਨ ਕਹਿ ਰਹੇ ਹਨ, ਉਨ੍ਹਾਂ ਕੋਲ ਇਸ ਗੱਲਾਂ ਦਾ ਕੋਈ ਜਵਾਬ ਨਹੀਂ ਕਿ ਜਦੋਂ ਦਿੱਲੀ ਵਿੱਚ ਉਨ੍ਹਾਂ ਦੇ ਆਪਣੇ ਭਤੀਜੇ ਦਾ ਨਾਮ ਪੀਡਬਲਯੂਡੀ ਦੇ ਘਪਲੇ ਵਿੱਚ ਆਇਆ ਅਤੇ ਉਸਦੀ ਗਿ੍ਰਫਤਾਰੀ ਵੀ ਹੋਈ ਤਾਂ ਇਹ ਹੀ ਕੇਜਰੀਵਾਲ ਸਾਹਿਬ ਕਹਿ ਰਿਹੇ ਸਨ ਕਿ ਇਹ ਰਾਜਨੀਤਿਕ ਬਦਲਾਖੋਰੀ ਬੀਜੇਪੀ ਕਰ ਰਹੀ ਹੈ ਅਤੇ ਅੱਜ ਜੋ ਕੁਝ ਬੀਜੇਪੀ ਪੰਜਾਬ ਵਿੱਚ ਚੰਨੀ ਸਰਕਾਰ ਨੂੰ ਬਦਨਾਮ ਕਰਨ ਲਈ ਈਡੀ ਦਾ ਸਹਾਰਾ ਲੈ ਰਹੀ ਹੈ ਤਾਂ ਇਹ ਕੇਜਰੀਵਾਲ ਸਾਹਿਬ ਬੀਜੇਪੀ ਦੁਆਰਾ ਕੀਤੀ ਕੋਝੀ ਹਰਕਤ ਨੂੰ ਜਾਇਜ਼ ਠਹਰਾ ਰਹੇ ਹਨ। ਇਸ ਨਾਲ ਕੇਜਰੀਵਾਲ ਦਾ ਦੋਗਲਾ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਆ ਗਿਆ ਹੈ, ਪੰਜਾਬ ਦੇ ਸੁਝਵਾਨ ਲੋਕ ਇਨ੍ਹਾਂ ਚਾਲਾਂ ਨੂੰ ਸਮਝ ਚੁਕੇ ਹਨ।
ਜਿਲ੍ਹਾ ਕਾਂਗਰਸ ਕੇਂਦਰ ਸਰਕਾਰ ਵਲੋਂ ਕੀਤੀ ਇਸ ਹਰਕਤ ਦੀ ਪੁਰਜੋਰ ਨਿੰਦਾ ਕਰਦੀ ਹੈ। ਇਸ ਮੌਕੇ ਜੁਗਿੰਦਰ ਕੌਰ ਪ੍ਰਧਾਨ ਇੰਟਕ ਮਹਿਲਾ ਵਿੰਗ, ਰਾਜਵਿੰਦਰ ਕੁਮਾਰ, ਬਲਦੇਵ ਸਿੰਘ ਫੁਗਲਾਣਾ ਮੌਜੂਦ ਸਨ।

LEAVE A REPLY

Please enter your comment!
Please enter your name here