20 ਪਿੰਡਾ ਦੇ ਨੌਜਵਾਨਾਂ ਨੇ ਕਾਂਗਰਸ ਪਾਰਟੀ ਦਾ ਹੱਥ ਫੜਿਆ, ਵਿਧਾਇਕ ਆਦੀਆ ਨੇ ਕੀਤਾ ਸਵਾਗਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਲਕਾ ਸ਼ਾਮਚੁਰਾਸੀ ਤੋਂ ਕਾਂਗਰਸ ਪਾਰਟੀ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਹਲਕੇ ਦੇ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਵੱਲੋ ਆਪਣੇ ਇਲਾਕੇ ਦੇ ਲੋਕਾਂ ਦੀ ਭਲਾਈ ਅਤੇ ਕੀਤੇ ਗਏ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਲਕੇ ਦੇ ਕਰੀਬ 20 ਪਿੰਡਾ ਦੇ ਨੌਜਵਾਨਾਂ ਨੇ ਕਾਂਗਰਸ ਪਾਰਟੀ ਦਾ ਹੱਥ ਫੜਿਆ। ਇਸ ਮੌਕੇ ਤੇ ਪਿੰਡ ਖੁਸਰੋਪੁਰ ਦੇ ਗੁਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਹਲਕੇ ਨੂੰ ਇੱਕ ਨਵੀਂ ਦਿੱਖ ਦੇਣ ਵਾਸਤੇ ਵਿਧਾਇਕ ਪਵਨ ਕੁਮਾਰ ਆਦਿਆ ਨੇ ਅਣਥੱਕ ਮਿਹਨਤ ਕੀਤੀ ਹੈ ਅਤੇ ਹਮੇਸ਼ਾ ਹੀ ਨੌਜਵਾਨਾਂ ਦੀ ਭਲਾਈ ਵਾਸਤੇ ਕਦਮ ਉਠਾਏ ਹਨ। ਉਹਨਾਂ ਕਿਹਾ ਕਿ ਯੂਥ ਆਗੂ ਪਵਿੱਤਰਦੀਪ ਸਿੰਘ ਦੀ ਪ੍ਰੇਰਨਾ ਸਦਕਾ ਉਹਨਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਹੈ ਅਤੇ ਉਹ ਆਪਣੇ ਹਲਕੇ ਦੀ ਇਸੀ ਤਰਾਂ ਦੀ ਬੇਹਤਰੀ ਤੇ ਵਿਕਾਸ ਨੂੰ ਦੇਖਣਾ ਚਾਹੁੰਦੇ ਹਨ। ਇਸ ਮੌਕੇ ਤੇ ਵਿਧਾਇਕ ਪਵਨ ਕੁਮਾਰ ਆਦਿਆ ਅਤੇ ਹਲਕੇ ਦੇ ਯੂਥ ਪ੍ਰਧਾਨ ਪਵਿੱਤਰ ਦੀਪ ਸਿੰਘ ਆਹਲੂਵਾਲੀਆ ਨੇ ਗੁਰਮਿੰਦਰ ਸਿੰਘ ਨੂੰ ਸਾਥੀਆਂ ਸਮੇਤ ਪਾਰਟੀ ਚ ਸ਼ਾਮਿਲ ਕੀਤਾ ਅਤੇ ਗੁਰਮਿੰਦਰ ਸਿੰਘ ਨੂੰ ਯੂਥ ਕਾਂਗਰਸ ਸ਼ਾਮਚੁਰਾਸੀ ਦੇ ਬਲਾਕ ਬੁੱਲ੍ਹੋਵਾਲ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ।

Advertisements

ਕਾਂਗਰਸ ਪਾਰਟੀ ਚ ਗੁਰਮਿੰਦਰ ਸਿੰਘ, ਵਿਵੇਕ, ਗਗਨਦੀਪ, ਪ੍ਰਿੰਸ, ਖੁਸਰੋਪੁਰ ਤੋ; ਗੁਰਨੂਰ ਸਿੰਘ, ਚੰਨਪ੍ਰੀਤ, ਹਰਮਨ, ਗਗਨਦੀਪ, ਸਾਹਿਬ, ਸ਼ੁਦਰਸਨ, ਭੁਪਿੰਦਰ, ਬਲਜੀਤ, ਸਿਮਰਨਜੀਤ, ਗੋਰਾ, ਹਰਦੀਪ, ਨੀਤਿਸ਼, ਇੰਦਰ, ਜੀਵਨ, ਸਤਵੀਰ, ਗੁਰਸੇਵਕ, ਮੰਗਾ, ਹਰਸ਼, ਜਗਦੀਪ, ਅ੍ਰਮੀਤ, ਦਲਜੀਤ, ਅਮਰਪ੍ਰੀਤ ਸ਼ੇਰਪਰ ਗਲਿੰਡ ਤੋ; ਸਿਮਰਨ, ਅਜੈ, ਸਨਜੀਤ, ਜੱਗੀ, ਸੋਢੀ, ਨਿਸ਼ਾਂਤ, ਲਾਚੋਵਾਲ ਤੋ; ਮਨਜੀਤ ਸਿੰਘ, ਸੰਨੀ, ਵਿਜੈ, ਨਿੱਕਾ, ਸ਼ੈਟੀ, ਮੈਕ, ਗਾਂਰੀ, ਹਰਪ੍ਰੀਤ, ਹਰਕੀਰਤ, ਅਵੀਜੀਤ, ਗਗਨਦੀਪ, ਡਡਿਆਣਾ ਕਲਾਂ ਤੋ; ਅਕਾਸ਼ਦੀਪ, ਅਮਨਦੀਪ, ਸ਼ਿਵਮ, ਗੀਗਨੋਵਾਲ ਤੋ; ਸੈਮ, ਕਰਨ, ਅਮਨ, ਸੁੱਖਾ, ਜੱਗਾ ਬਧੱਣ, ਸੁੱਖ, ਜੀਤਾ, ਸੋਨੀ, ਸੋਨੂੰ, ਅਰਸ਼, ਕਮਲ, ਮੇਸ਼ੀ ਪਥਿਆਲ ਤੋ; ਅਮਿੰਤ ਸ਼ਰਮਾ ਮਹਿਗਰੋਵਾਲ ਤੋ; ਅਮਨ ਦਿਓਵਾਲ ਤੋ; ਸਾਬੀ, ਗੋਪੀ ਬੱਗਾ, ਸੁੱਖਾ, ਸੈਮ ਧਾਮੀ ਨਿਆੜਾ ਤੋ; ਗੁਰਨਿੰਦਰ, ਕੀਰਤ, ਮਨਵੀਰ ਨੰਗਲ ਬਾਂਦ ਤੋ; ਪ੍ਰਤਿਪਾਲ ਬੈਂਸ ਬੈਸਾਂ ਤੋ; ਵਿੱਕੀ ਸਟਿਆਣਾ ਤੋ; ਵਿਕਰਮ ਚਲੂਪੁਰ ਤੋ; ਰਿਕੀ ਪੰਡੋਰੀ ਭਵਾ ਤੋ; ਹੈਪੀ, ਦੀਪ ਡੋਗਰਾਂ, ਵਿਸ਼ਾਲ ਨੈਨੋਵਾਲ ਜੱਟਾਂ ਤੋ; ਰਜਤ, ਇਕਬਾਲ ਸਿੰਘ, ਇਸਾਂਤ ਬੁੱਲੋਵਾਲ ਤੋ; ਸੁੱਖਾ ਪੰਡੋਰੀ ਖਜੂਰ ਤੋ; ਇੰਦਰ ਅਸਲਪੁਰ ਤੋ; ਧਰਮਿੰਦਰ, ਰਵੀ, ਪ੍ਰਭ ਗਿੱਲ ਚੱਕੋਵਾਲ ਤੋ ਸਹਿਤ ਭਾਰੀ ਗਿਣਤੀ ਵਿੱਚ ਨੋਜਵਾਨ ਪਾਰਟੀ ‘ਚ ਸ਼ਾਮਿਲ ਹੋਏ।

LEAVE A REPLY

Please enter your comment!
Please enter your name here