ਜਿੱਤਣ ਤੋਂ ਬਾਅਦ ਭਾਟ ਸਿੱਖ ਬਰਾਦਰੀ ਦੇ ਨਾਂ ਤੇ ਬਣਾਵਾਂਗੇ ਸੁੰਦਰ ਚੋਂਕ: ਵਰਿੰਦਰ ਪਰਹਾਰ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼): ਵਿਧਾਨ ਸਭਾ ਹੁਸ਼ਿਆਰਪੁਰ ਤੋਂ ਅਕਾਲੀ ਬਸਪਾ ਉਮੀਦਵਾਰ ਵਰਿੰਦਰ ਪਰਹਾਰ ਨੇ ਪਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜਿੱਤਣ ਤੋਂ ਬਾਅਦ ਹੁਸ਼ਿਆਰਪੁਰ ਵਿਚ ਭਾਟ ਸਿੱਖ ਬ੍ਰਾਦਰੀ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਾਉਣਗੇ। ਉਨਾਂ ਕਿਹਾ ਭਾਟ ਸਿੱਖ ਬਰਾਦਰੀ ਦੇ ਨਾਂ ਤੇ ਇਕ ਸੁੰਦਰ ਚੌਂਕ ਦੀ ਉਸਾਰੀ ਕਰਾਉਣਾ ਮੇਰਾ ਪਹਿਲਾ ਫ਼ਰਜ਼ ਹੋਵੇਗਾ।

Advertisements

ਸ੍ਰੀ ਪਰਹਾਰ ਨੇ ਕਿਹਾ ਭਾਟ ਭਾਈਚਾਰਾ ਪੰਜਾਬ ਅੰਦਰ ਵੱਡੀ ਪੱਧਰ ਤੇ ਅਕਾਲੀ ਬਸਪਾ ਉਮੀਦਵਾਰਾਂ ਦੀ ਮਦਦ ਕਰ ਰਿਹਾ ਹੈ,ਜਿਸ ਨਾਲ ਗਠਜੋੜ ਉਮੀਦਵਾਰ ਵੱਡੀ ਲੀਡ ਨਾਲ ਜੇਤੂ ਰਹਿਣਗੇ। ਇਸ ਸਮੇਂ ਵਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਲਾਲੀ ਬਾਜਵਾ, ਸਮਿਤਰ ਸਿੰਘ ਸੀਕਰੀ, ਦਿਨੇਸ਼ ਪਪੂ,ਹਰਵਿੰਦਰ ਸਿੰਘ ਵਿਰਦੀ ਵੀ ਹਾਜਰ ਸਨ ।

LEAVE A REPLY

Please enter your comment!
Please enter your name here