ਜਲ ਸ਼ਕਤੀ ਕੇਂਦਰ ਨੇ ਮਨਾਇਆ ਵਿਸ਼ਵ ਮਿੱਟੀ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਲ ਸ਼ਕਤੀ ਕੇਂਦਰ ਹੁਸ਼ਿਆਰਪੁਰ ਅਤੇ ਪੰਡਿਤ ਜਗਤ ਰਾਮ ਮੈਮੋਰੀਅਲ ਫੋਰਸ ਟਰੱਸਟ ਵੱਲੋਂ ਲੁਧਿਆਣਾ ਬੈਵਰੇਜਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਪਿੰਡ ਮੰਨਣ ਵਿਖੇ ‘ਵਿਸ਼ਵ ਮਿੱਟੀ ਦਿਵਸ’ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਇਲਾਕੇ ਦੇ ਕਿਸਾਨਾਂ ਨੂੰ ਫੋਰਸ ਟਰੱਸਟ ਵੱਲੋਂ ਵਿਸ਼ਵ ਮਿੱਟੀ ਦਿਵਸ ਦੀ ਮਹੱਤਤਾ ਅਤੇ ਫੋਰਸ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਬਾਗਬਾਨੀ ਪ੍ਰਯੋਗਸ਼ਾਲਾ ਹੁਸ਼ਿਆਰਪੁਰ ਦੇ ਇੰਚਾਰਜ ਅਤੇ ਮਿੱਟੀ ਪਰਖ ਮਾਹਿਰ ਡਾ. ਵਿਕਰਮ ਵਰਮਾ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸੇ ਤਰ੍ਹਾਂ ਸੇਵਾਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ ਡਾ. ਚਮਨ ਲਾਲ ਵਸ਼ਿਸ਼ਟ, ਸਰਪੰਚ ਸੁਰਿੰਦਰ ਸਿੰਘ ਬਰਿਆਣਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ ਵਿਕਰਮ ਵਰਮਾ ਨੇ ਕਿਸਾਨਾਂ ਨੂੰ ਦੱਸਿਆ ਕਿ ਆਧੁਨਿਕ ਖੇਤੀ ਵਿਚ ਲਗਾਤਾਰ ਰਸਾਇਣਕ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੇ ਮਿੱਟੀ ਦੀ ਗੁਣਵੱਤਾ ਨੂੰ ਘੱਟ ਕੀਤਾ ਹੈ।

Advertisements

ਉਨ੍ਹਾਂ ਕਿਹਾ ਕਿ ਜ਼ਿਆਦਾ ਉਤਪਾਦਨ ਲਈ ਮਿੰਟੀ ਵਿੀ ਅੰਧਾਧੁੰਦ ਰਸਾਇਣਕ ਖਾਦਾਂ ਪਾਈਆਂ ਜਾ ਰਹੀਆਂ ਹਨ, ਜਿਸ ਨਾਲ ਬਹੁਤ ਸਾਰੇ ਕਿਸਾਨ ਆਪਣੇ ਖੇਤ ਦੀ ਮਿੱਟੀ ਨੂੰ ਅਣਉਪਜਾਊ ਬਣਾ ਰਹੇ ਹਨ। ਮਿੱਟੀ ਨੂੰ ਉਪਜਾਊ ਬਣਾਉਣ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਮਿੱਟੀ ਵਿਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਆਇਰਨ, ਵੀਜ਼ਾ ਅਤੇ ਕਾਪਰ ਦੀ ਉਪਜਾਊ ਮਾਤਰਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜੀਵਨ ਤੱਤਾਂ ਨੂੰ ਪੂਰਾ ਕਰਨ ਲਈ ਮਿੱਟੀ ਵਿਚ ਗੋਹੇ ਦੀ ਖਾਦ, ਕੰਪੋਸਟ ਖਾਦ ਜਾਂ ਹਰੀ ਖਾਦ ਵਰਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪਿੰਡਾਂ ਵਿਚੋਂ ਲਏ ਗਏ ਮਿੱਟੀ ਦੇ ਨਮੂਨਿਆਂ ਦੇ ਨਤੀਜਿਆਂ ਬਾਰੇ ਵੀ ਦੱਸਿਆ।

ਉਨ੍ਹਾਂ ਦੱਸਿਆ ਕਿ ਪਾਣੀ ਸੁਰੱਖਿਅਤ ਪਿੰਡਾਂ ਵਿਚ ਨਵੀਂ ਤਕਨੀਕ ਬੈੱਡ ਸਿਸਟਮ ਦੁਆਰਾ ਖੇਤੀ ਦੇ ਤਰੀਕੇ ਅਪਣਾਏ ਗਏ ਹਨ। ਇਸ ਦੌਰਾਨ ਸਮੂਹ ਨੁਮਾਇੰਦਿਆਂ ਨੇ ਆਪੋ-ਆਪਣੇ ਵਿਭਾਗਾਂ ਦੀਆਂ ਵੱਖ-ਵੱਖ ਸਕੀਮਾਂ ਅਤੇ ਖੇਤੀਬਾੜੀ ਦੇ ਵੱਖ-ਵੱਖ ਢੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਰਕਾਰੀ ਹਾਈ ਸਕੂਲ ਬਹਾਦਰਪੁਰ ਦੇ ਵਿਦਿਆਰਥੀਆਂ ਦਾ ਭੂਮੀ ਸੰਭਾਲ ਸਬੰਧੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਗੁਰਪ੍ਰੀਤ ਨੇ ਪਹਿਲਾ ਅਤੇ ਸਾਧਨਾ ਨੇ ਦੂਸਰਾ ਸਥਾਨ ਹਾਸਲ ਕੀਤਾ। ਫੋਰਸ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।  

LEAVE A REPLY

Please enter your comment!
Please enter your name here