ਪਿੰਡ ਬਹਿਰਾਮਪੁਰ ਵਿੱਚ ਦੁਕਾਨ ਤੇ ਬੈਠੀ ਔਰਤ ਦੀਆਂ ਦੋ ਅਣਪਛਾਤੇ ਨੌਜਵਾਨਾਂ ਨੇ ਖੋਹੀਆ ਵਾਲੀਆਂ

ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਮਿਆਣੀ ਝਮੇਲਾ ਵਿੱਚ ਦੁਕਾਨ ਦੇ ਅੰਦਰ ਵੜ ਕੇ ਔਰਤ ਦੀਆਂ ਵਾਲੀਆਂ ਖੋਹ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਛਾ ਦੇਵੀ ਜਿਸਦੀ ਕਰਿਆਨੇ ਦੀ ਦੁਕਾਨ ਪਿੰਡ ਹੈ ਅਤੇ ਜਦੋਂ ਉਹ ਦੁਕਾਨ ਤੇ ਬੈਠੀ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸਦੀ ਦੁਕਾਨ ਅੱਗੇ ਰੁੱਕੇ ਅਤੇ ਇੱਕ ਨੌਜਵਾਨ ਹੇਠਾਂ ਉੱਤਰ ਕੇ ਉਸਦੀ ਦੁਕਾਨ ਦੇ ਅੰਦਰ ਆ ਗਿਆ।

Advertisements

ਦੂਜਾ ਨੌਜਵਾਨ ਮੋਟਰਸਾਈਕਲ ਤੇ ਬਾਹਰ ਹੀ ਖੜਾ ਰਿਹਾ ਅਤੇ ਨੌਜਵਾਨ ਦੁਕਾਨ ਅੰਦਰ ਆ ਕੇ ਮੂੰਗਫਲੀ ਮੰਗਣ ਲੱਗਾ। ਜਦੋਂ ਉਸਨੇ ਉਸਨੂੰ ਮੂੰਗਫਲੀ ਦਿੱਤੀ ਅਤੇ ਪੈਸੇ ਲੈ ਕੇ ਆਾਪਣੇ ਗੱਲੇ ਵਿੱਚ ਪਾਉਣ ਲੱਗੀ ਤਾਂ ਨੌਜਵਾਨ ਨੇ ਉਸਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਨੌਜਵਾਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇ ਫਰਾਰ ਹੋ ਗਏ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here