ਚੋਣ ਘੋਸ਼ਣਾ ਪੱਤਰ ਵਿੱਚ ਸੂਬਾ ਅਤੇ ਸੂਬਾ ਵਾਸੀਆਂ ਦੀ ਭਲਾਈ ਲਈ ਕੀਤਾ ਇੱਕ-ਇੱਕ ਵਾਅਦਾ ਕੀਤਾ ਜਾਵੇਗਾ ਪੂਰਾ: ਡਾ. ਰਾਜ

ਚੱਬੇਵਾਲ (ਦ ਸਟੈਲਰ ਨਿਊਜ਼) । ਹਲਕਾ ਚੱਬੇਵਾਲ ਦੇ ਮੌਜੂਦਾ ਵਿਧਾਇਕ ਅਤੇ ਕਾਂਗਰਸ ਉਮੀਦਵਾਰ ਡਾ. ਰਾਜ ਕੁਮਾਰ ਨੇ ਆਪਣੇ ਸਾਥੀਆਂ ਨਾਲ ਪਿੰਡ ਹਰਮੋਇਆ ਵਿਖੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਡਾ. ਰਾਜ ਨੂੰ ਲੱਡੂਆਂ ਨਾਲ ਤੋਲਿਆ ਅਤੇ ਉਹਨਾਂ ਨੂੰ ਆਪਣਾ ਸਮਰਥਨ ਦਿੰਦੇ ਹੋਏ ਪਿੰਡ ਤੋਂ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ।

Advertisements

ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਿੱਥੇ ਚੰਨੀ ਸਰਕਾਰ ਦੀ ਅਗੁਵਾਈ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਅਤੇ ਜਮੀਨੀ ਪੱਧਰ ਤੇ ਜਨਤਾ ਨੂੰ ਰਾਹਤ ਦੇ ਕੇ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ ਉੱਥੇ ਹੀ ਪਾਰਟੀ ਵੱਲੋਂ ਜਾਰੀ ਚੋਣ ਘੋਸ਼ਣਾ ਪੱਤਰ ਵਿੱਚ ਵੀ ਸੂਬਾ ਵਾਸੀਆਂ ਦੀ ਭਲਾਈ ਦੇ ਕੰਮਾਂ ਦੇ ਨਾਲ-ਨਾਲ ਰਾਹਤ ਭਰੇ ਵਾਅਦੇ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਆਉਣ ਤੇ ਮਹਿਲਾਵਾਂ ਨੂੰ 1100 ਰੁਪਏ ਅਤੇ 8 ਸਿਲੇਂਡਰ ਹਰ ਮਹੀਨੇ, ਦਾਲਾਂ, ਤੇਲ ਦੇ ਬੀਜਾਂ ਅਤੇ ਮੱਕੀ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਹੋਵੇਗੀ ਖਰੀਦ, ਮਨਰੇਗਾ ਲਈ ਦਿਹਾੜੀ ਵਧਾ ਕੇ 350 ਰੁਪਏ ਕੀਤੀ ਜਾਵੇਗੀ ਅਤੇ 100 ਦਿਨ ਰੋਜਗਾਰ ਵੱਧਾ ਕੇ 150 ਦਿਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੱਭ ਤੋਂ ਵੱਡੀ ਰਾਹਤ ਇਹ ਹੈ ਕਿ ਹਰ ਕੱਚਾ ਮਕਾਨ 6 ਮਹੀਨੇ ਵਿੱਚ ਪੱਕਾ ਕੀਤਾ ਜਾਵੇਗਾ। ਬਿਜਲੀ, ਪਾਣੀ, ਪੈਟਰੋਲ, ਡੀਜਲ, ਪੈਨਸ਼ਨਾਂ, ਮੁਲਾਜਮਾਂ ਦੀਆਂ ਤਨਖਾਹਾਂ ਆਦਿ ਲਈ ਪਹਿਲਾਂ ਹੀ ਕੰਮ ਕੀਤੇ ਗਏ ਹਨ ਅਤੇ ਅੱਗੇ ਵੀ ਕੀਤੇ ਜਾਣਗੇ। ਡਾ. ਰਾਜ ਨੇ ਪਿੰਡ ਵਾਸੀਆਂ ਦੇ ਨਾਲ-ਨਾਲ ਸਮੂਹ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਇੱਕ-ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਕਾਮਯਾਬ ਬਣਾਇਏ। ਇਸ ਮੌਕੇ ਤੇ ਸਰਪੰਚ ਸੋਕੇਸ਼ ਕੁਮਾਰੀ, ਸਰਪੰਚ ਅਮਰਜੀਤ ਸਿੰਘ, ਸਰਪੰਚ ਸਿਕੰਦਰਪਾਲ ਕੋਚ ਪੱਟੀ, ਸੁਰਜੀਤ ਰਾਮ ਫਲਾਹੀ, ਹਰਮੇਸ਼, ਗੁਰਪਾਲ, ਸੁਖਪਾਲ ਮਿੱਤਲ, ਬਲਵੰਤ, ਸ਼ੂਭਮ, ਪਰਮਜੀਤ, ਦਰਬਾਰੀ ਲਾਲ, ਭਜਨ ਕੌਰ, ਮਨਪ੍ਰੀਤ ਕੌਰ ਜਿਲਾ ਪ੍ਰੀਸ਼ਦ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here