ਪੱਤਰਕਾਰ ਨੂੰ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿੱਚ 30 ਅਪ੍ਰੈਲ ਨੂੰ ਐਸਐਸਪੀ ਨੂੰ ਮਿਲਿਆ ਜਾਵੇਗਾ: ਮਾਨ/ਸੰਗੋਜਲਾ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ  ਮੜੀਆ। ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਪੰਜਾਬ, ਸ.ਜੇ ਐਸ ਸੰਧੂ ਸੂਬਾ ਸਰਪ੍ਰਸਤ, ਰਾਕੇਸ਼ ਖੰਨਾ ਸੂਬਾ ਚੈਅਰਮੈਨ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ, ਸੁਖਵਿੰਦਰ ਸਿੰਘ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਕਪੂਰਥਲਾ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ ਕਪੂਰਥਲਾ ਆਦਿ ਦੀ ਪ੍ਰਧਾਨਗੀ ਹੇਠ ਮਾਨਯੋਗ ਵਾਸਤਲਾ ਗੁਪਤਾ ਐਸ ਐਸ ਪੀ ਕਪੂਰਥਲਾ ਨੂੰ ਮਿਲਿਆ ਜਾਵੇਗਾ। ਕਿਉਂਕਿ ਫੀਲਡ ਵਿੱਚ ਕੰਮ ਕਰਦੇ ਸਮੇਂ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ।

Advertisements

ਮਨਜੀਤ ਮਾਨ ਜੀ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਹੈ ਮਿਤੀ 30 ਅਪ੍ਰੈਲ ਟਾਇਮ 11/30 ਵਜੇ ਡੀ ਸੀ ਦਫਤਰ ਨਵੀਆਂ ਕਚਹਿਰੀਆ ਕਪੂਰਥਲਾ ਵਿਖੇ ਟਾਇਮ ਸਿਰ ਪਹੁੰਚੋ । ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਨੇ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਦੀ ਮੈਂਬਰਸ਼ਿਪ ਮੁਹਿੰਮ ਚੱਲ ਰਹੀ ਹੈ। ਸੋ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਹੈ ਕਿ ਮੈਂਬਰਸ਼ਿਪ ਫਾਰਮ ਭਰਕੇ, ਜਰਨਲਿਸਟ ਪ੍ਰੈਸ ਕਲੱਬ ਦੇ ਪ੍ਰੀਵਾਰ ਵਿੱਚ ਸ਼ਾਮਲ ਹੋਵੋ। ਮਨਜੀਤ ਮਾਨ ਜੀ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਹੱਥ ਮਜ਼ਬੂਤ ਕਰੀਏ l ਜਰਨਲਿਸਟ ਪ੍ਰੈਸ ਕਲੱਬ ਦਾ ਪਰਿਵਾਰ ਬਹੁਤ ਵੱਡਾ ਹੈ। ਸਾਰੇ ਸਾਥੀ ਨੂੰ ਅਪੀਲ ਹੈ ਜਲਦ ਤੋਂ ਜਲਦ ਮੈਂਬਰਸ਼ਿਪ ਫਾਰਮ ਭਰੋ। ਜਰਨਲਿਸਟ ਪ੍ਰੈਸ ਕਲੱਬ ਹਰ ਟਾਇਮ ਪੱਤਰਕਾਰ ਭਾਈਚਾਰੇ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਹਨ।

LEAVE A REPLY

Please enter your comment!
Please enter your name here