ਨੈਸ਼ਨਲ ਹਾਈਵੇ/ਸਟੇਟ ਹਾਈਵੇ ਉਪਰ ਗੱਡੀਆਂ ਦੀ ਪਾਰਕਿੰਗ ਅਤੇ ਫਾਇਰ ਕਰਨ ’ਤੇ ਪਾਬੰਦੀ

ਜਲੰਧਰ (ਦ ਸਟੈਲਰ ਨਿਊਜ਼)। ਵਧੀਕ ਜ਼ਿਲ੍ਹਾ ਮੈਜਿਸਟਰੇਟ ਅਮਰਜੀਤ ਬੈਂਸ  ਵਲੋਂ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ’ਤੇ ਸਥਿਤ ਮੈਰਿਜ ਪੈਲੇਸ/ਹੋਟਲ ਵਾਲਿਆਂ ਵਲੋਂ ਨੈਸ਼ਨਲ ਹਾਈਵੇ/ਸਟੇਟ ਹਾਈਵੇ ਉਪਰ ਗੱਡੀਆਂ ਦੀ ਪਾਰਕਿੰਗ ਸੜਕਾਂ ਦੇ ਉਪਰ/ਕਿਨਾਰੇ ਉਪਰ ਪਾਰਕਿੰਗ, ਸ਼ਾਦੀ/ਹੋਰ ਫੰਕਸ਼ਨ ਦੌਰਾਨ ਸੜਕ ਉਪਰ ਪਟਾਕੇ ਚਲਾਉਣ, ਪੈਲੇਸਾਂ/ਹੋਟਲਾਂ ਅੰਦਰ ਅਤੇ ਬਾਹਰ ਫਾਇਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 21 ਮਈ 2022 ਤੱਕ ਲਾਗੂ ਰਹੇਗਾ।

Advertisements

LEAVE A REPLY

Please enter your comment!
Please enter your name here